ਜੈਸ਼ ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ, ਕਿਹਾ- ਇਹ ਸਿਰਫ਼ ਟ੍ਰੇਲਰ ਹੈ….

Ambani bomb scare case: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਵਿਸਫੋਟਕ ਨਾਲ ਗੱਡੀ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਉਲ-ਹਿੰਦ ਨੇ ਲਈ ਹੈ। ਸੰਗਠਨ ਨੇ ਇਸ ਨਾਲ ਸਬੰਧਿਤ ਪੋਸਟ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਕੁਝ ਦਿਨ ਪਹਿਲਾਂ ਇਸੇ ਸੰਗਠਨ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਮੁੰਬਈ ਪੁਲਿਸ ਨੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ। ਮੀਡੀਆ ਰਿਪੋਰਟਾਂ ਵਿਚ ਇਸ ਨੂੰ ਅੱਤਵਾਦੀ ਸੰਗਠਨ ਦਾ ਪਬਲੀਸਿਟੀ ਸਟੰਟ ਦੱਸਿਆ ਜਾ ਰਿਹਾ ਹੈ।

Ambani bomb scare case
Ambani bomb scare case

ਦਰਅਸਲ, ਅੱਤਵਾਦੀ ਸੰਗਠਨ ਨੇ ਜਾਂਚ ਏਜੰਸੀ ਨੂੰ ਆਪਣੀ ਪੋਸਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਪੈਸੇ ਦੀ ਮੰਗ ਕੀਤੀ ਗਈ ਹੈ । ਪੋਸਟ ਵਿੱਚ ਉਨ੍ਹਾਂ ਲਿਖਿਆ ਹੈ, ‘ਇਹ ਸਿਰਫ ਟ੍ਰੇਲਰ ਹੈ ਅਤੇ ਪਿਕਚਰ ਅਜੇ ਬਾਕੀ ਹੈ। ਰੋਕ ਸਕੋ ਤਾਂ ਰੋਕ ਲਓ। ਤੁਸੀਂ ਕੁਝ ਨਹੀਂ ਕਰ ਸਕੇ ਸੀ, ਜਦੋਂ ਅਸੀਂ ਤੁਹਾਡੀ ਨੱਕ ਦੇ ਹੇਠਾਂ ਦਿੱਲੀ ਵਿੱਚ ਹਿੱਟ ਕੀਤਾ ਸੀ, ਤੁਸੀਂ ਮੋਸਾਦ ਨਾਲ ਹੱਥ ਮਿਲਾਇਆ, ਪਰ ਕੁਝ ਨਹੀਂ ਹੋਇਆ। ਤੁਸੀਂ ਜਾਣਦੇ ਹੋ ਕੀ ਕਰਨਾ ਹੈ। ਬੱਸ ਪੈਸੇ ਟ੍ਰਾਂਸਫਰ ਕਰੋ, ਜੋ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਗਈ ਹੈ।’

Ambani bomb scare case
Ambani bomb scare case

ਮਾਮਲੇ ਦੀ ਜਾਂਚ ਨਾਲ ਜੁੜੇ ਅੱਤਵਾਦ ਰੋਕੂ ਦਸਤੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਵਿੱਚ ਹੁਣ ਤੱਕ ਮਿਲੇ ਸਬੂਤ ਦੱਸਦੇ ਹਨ ਕਿ ਇਹ ਕਿਸੇ ਅੱਤਵਾਦੀ ਸੰਗਠਨ ਦੀ ਹਰਕਤ ਨਹੀਂ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਗੱਡੀ ਮਨਸੁਖ ਹੀਰੇਨ ਨਾਮ ਦੇ ਵਿਅਕਤੀ ਦੇ ਨਾਮ ‘ਤੇ ਰਜਿਸਟਰਡ ਹੈ। ਹੀਰੇਨ ਨੇ ਦੱਸਿਆ ਹੈ ਕਿ 17 ਫਰਵਰੀ ਦੀ ਸ਼ਾਮ ਨੂੰ ਉਹ ਠਾਣੇ ਤੋਂ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਦੀ ਗੱਡੀ ਬੰਦ ਹੋ ਗਈ । ਉਸਨੂੰ ਕਾਹਲੀ ਸੀ, ਇਸ ਲਈ ਉਸਨੇ ਕਾਰ ਨੂੰ ਏਰੋਲੀ ਬ੍ਰਿਜ ਨੇੜੇ ਸੜਕ ਦੇ ਕਿਨਾਰੇ ਖਧਕਰ ਦਿੱਤਾ। ਅਗਲੇ ਦਿਨ ਜਦੋਂ ਉਹ ਕਾਰ ਲੈਣ ਗਏ ਤਾਂ ਉਹ ਨਹੀਂ ਮਿਲੀ । ਜਿਸ ਤੋਂ ਬਾਅਦ ਉਸਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ।

Ambani bomb scare case

ਦੱਸ ਦੇਈਏ ਕਿ ਮੁੰਬਈ ਪੁਲਿਸ ਨੇ ਜਾਂਚ ਵਿੱਚ ਨੇੜਲੀ ਦੁਕਾਨ ਦੀ ਸੀਸੀਟੀਵੀ ਵੀ ਹਾਸਿਲ ਕੀਤੀ ਹੈ ਜਿਸ ਵਿੱਚ ਕਾਰ ਪਾਰਕ ਹੁੰਦੀ ਦਿਖਾਈ ਦੇ ਰਹੀ ਹੈ। ਪੁਲਿਸ ਹੌਲੀ-ਹੌਲੀ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫਲ ਹੁੰਦੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਕਾਰ ਦੇ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ: ਵੱਡੀ ਖ਼ਬਰ: ਪੈਟ੍ਰੋਲ ਤੋਂ ਬਾਅਦ ਹੁਣ 100 ਰੁਪਏ ਲੀਟਰ ਦੁੱਧ ਖ੍ਰੀਦਣ ਲਈ ਵੀ ਹੋ ਜਾਓ ਤਿਆਰ !

The post ਜੈਸ਼ ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ, ਕਿਹਾ- ਇਹ ਸਿਰਫ਼ ਟ੍ਰੇਲਰ ਹੈ…. appeared first on Daily Post Punjabi.



Previous Post Next Post

Contact Form