Urmila Matondkar shared a video : ਦੇਸ਼ ‘ਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਪੂਰੇ ਵਿਸ਼ਵ ਭਰ ਤੋਂ ਆਮ ਲੋਕਾਂ ਦੇ ਨਾਲ ਨਾਲ ਸਟਾਰਸ ਦੇ ਵੀ ਰਿਐਕਸ਼ਨ ਆ ਰਹੇ ਹਨ । ਕਿਸਾਨਾਂ ਦੇ ਅੰਦੋਲਨ ਨੂੰ 70 ਦਿਨ ਪੂਰੇ ਹੋ ਚੁੱਕੇ ਹਨ ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ । ਪਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਕਈ ਬਾਲੀਵੁੱਡ ਸਟਾਰਸ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਨ ।
जवाब दो
— Urmila Matondkar (@UrmilaMatondkar) February 3, 2021#Farmer #किसान_आंदोलन #FarmersProtest #किसान_एकता_जिंदाबाद pic.twitter.com/fJZH4g6692
ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਵੀ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਇੱਕ ਸ਼ਖਸ ਕਹਿ ਰਿਹਾ ਹੈ ਕਿ ‘ਆਪਣਿਆਂ ਲਈ ਲੜੇ ਤਾਂ ਯੋਧਾ, ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ, ਕੋਰੋਨਾ ‘ਚ ਉਨ੍ਹਾਂ ਨੇ ਲੰਗਰ ਵੰਡਿਆ ਅਤੇ ਸਭ ਸਹੂਲਤਾਂ ਦੇਸ਼ ਵਾਸੀਆਂ ਨੂੰ ਦਿੱਤੀਆਂ ਤਾਂ ਦੇਸ਼ ਪ੍ਰੇਮੀ, ਪਰ ਜਦੋਂ ਆਪਣਾ ਹੱਕ ਮੰਗਣ ਲਈ ਆਏ ਤਾਂ ਖਾਲਿਸਤਾਨੀ ਅਤੇ ਅੱਤਵਾਦੀ।
ਇਹ ਕਿਥੋਂ ਦਾ ਕਾਨੂੰਨ ਹੈ’। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਰਮਿਲਾ ਮਾਤੋਂਡਕਰ ਨੇ ਜਿੱਥੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ, ਉੱਥੇ ਹੀ #ਫਾਰਮਰ ਕਰਕੇ ਕਿਹਾ ਹੈ ਕਿ ਜਵਾਬ ਦਿਓ।ਉਰਮਿਲਾ ਦੇ ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਇਸ ਤੋਂ ਪਹਿਲਾਂ ਵੀ ਉਰਮਿਲਾ ਨੇ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਵੀ ਟਵੀਟ ਕਰਕੇ ਕੰਗਨਾ ਨੂੰ ਨਿਸ਼ਾਨਾ ਬਣਾਇਆ ਸੀ ਕੀ ਲਿਖਿਆ ਉਰਮੀਲਾ ਨੇ ?ਉਰਮਿਲਾ ਮਾਤੋਂਡਕਰ ਨੇ ਟਵੀਟ ਕੀਤਾ ਅਤੇ ਲਿਖਿਆ- ਮਹਾਰਾਸ਼ਟਰ ਭਾਰਤ ਦਾ ਸਭਿਆਚਾਰਕ ਅਤੇ ਬੌਧਿਕ ਚਿਹਰਾ ਹੈ… ਅਤੇ ਮਹਾਨ ਸ਼ਿਵਾਜੀ ਮਹਾਰਾਜ ਦੀ ਧਰਤੀ ਹੈ। ਮੁੰਬਈ ਨੇ ਲੱਖਾਂ ਭਾਰਤੀਆਂ ਨੂੰ ਨਾਮ-ਪ੍ਰਸਿੱਧੀ ਅਤੇ ਵੱਡਿਆਈ ਦਿੱਤੀ ਹੈ। ਸਿਰਫ ਨਾ-ਸ਼ੁਕਰਗੁਜ਼ਾਰ ਲੋਕ ਹੀ ਇਸ ਦੀ ਤੁਲਨਾ ਫੋਕ ਨਾਲ ਕਰ ਸਕਦੇ ਹਨ। ਉਹਨਾਂ ਨੇ ਕੰਗਨਾ ਨੂੰ ਟਾਰਗੇਟ ਕੀਤਾ ਸੀ। #ਬਸ ਬਹੁਤ ਹੋ ਗਿਆ। # ਅਮਚੀਮੁੰਬਈ # ਮੁੰਬਈੇ ਮੇਰੀਜਾਨ # ਜੈਮਹਾਰਾਸ਼ਟਰ
The post ਕਿਸਾਨੀ ਅੰਦੋਲਨ ਦੇ ਹੱਕ ਵਿੱਚ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸਾਂਝਾ ਕੀਤਾ ਵੀਡੀਓ appeared first on Daily Post Punjabi.
