ਸ਼ਿਲਪਾ ਸ਼ੈੱਟੀ ਨੇ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਫੈਨਜ਼ ਨੂੰ ਆ ਰਹੀ ਪਸੰਦ

shamita birthday sister shilpa wish:ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਖ਼ੁਸ਼ਨੁਮਾ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ।

 

ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਅਰਜ਼ ਕੀਆ ਹੈ …

 

ਦਿਲ ਕੇ ਸਬਸੇ ਕਰੀਬ ਹੋਤੀ ਹੈ ਅਪਣੀ ਸਿਸ👭🏻

 

ਜਬ ਵੋ ਸਾਥ ਨਹੀ ਤੋ ਹਮ ਕਰਤੇ ਹੈ ਮਿਸ😔

 

ਜਬ ਪਿਆਰ ਆ ਗਿਆ ਤੋਹ ਦੇ ਦੀ ਏਕ ਕਿਸ😘

 

ਪਰ ਉਸਕੋ ਪਰੇਸ਼ਾਨ ਕਰਨਾ ਇਸ ਫਿਲਿੰਗ ਆਫ ਕੰਪਲਿਟ ਬਲਿਸ ਹੈ 🤣🤪

ਹੈਪੀ ਬਰਥਡੇਅ my Baby… MY Tunki …’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਅਦਾਕਾਰਾ ਸ਼ਮਿਤਾ ਸ਼ੈੱਟੀ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ ।ਜੇ ਗੱਲ ਕਰੀਏ ਸ਼ਮਿਤਾ ਸ਼ੈੱਟੀ ਦੀ ਤਾਂ ਉਨ੍ਹਾਂ ਕੁਝ ਗਿਣੀਆਂ ਚੁਣੀਆਂ ਫ਼ਿਲਮਾਂ ਚ ਅਦਾਕਾਰੀ ਕੀਤੀ ਹੈ । ਇਨੀ ਦਿਨੀਂ ਉਹ ਵੈੱਬ ਸੀਰੀਜ਼ ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।

ਉਥੇ ਹੀ ਹਾਲ ਹੀ ਵਿੱਚ ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ । ਇਸ ਵੀਡੀਓ ਵਿੱਚ ਦੋਵੇਂ ਭੈਣਾਂ ਸ਼ਿਲਪਾ ਦੇ ਸ਼ਮਿਤਾ ‘ਬਦਨ ਪੇ ਸਿਤਾਰੇ’ ਗਾਣੇ ਤੇ ਡਾਂਸ ਕਰਦੀਆ ਨਜ਼ਰ ਆ ਰਹੀਆਂ ਸਨ  । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਮਿਤਾ ਨੇ ਸ਼ਿਲਪਾ ਸ਼ੈੱਟੀ ਨੂੰ ਆਪਣਾ ਫੈਵਰੇਟ ਡਾਂਸ ਪਾਟਨਰ ਦਾ ਟੈਗ ਵੀ ਦਿੱਤਾ ਹੈ । ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡੀਓ ਗੋਆ ਵਕੇਸ਼ਨ ਦੀ ਹੈ । ਇਸ ਵੀਡੀਓ ਤੇ ਦੋਹਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਤੇ ਲਾਈਕ ਕਰ ਰਹੇ ਸਨ ।ਦੋਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਹੋਇਆ  । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਵੈ ਭੈਣਾਂ ਹਮੇਸ਼ਾ ਇੱਕ ਦੂਜੇ ਦੇ ਨਾਲ ਨਜ਼ਰ ਆਉਂਦੀਆਂ ਹਨ ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀਆਂ ਹਨ ।ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਗੋਆ ਵਕੇਸ਼ਨ ਤੇ ਗਈ ਸੀ । ਦੋਹਾਂ ਭੈਣਾਂ ਦੇ ਪਰਿਵਾਰਾਂ ਨੇ ਕ੍ਰਿਸਮਿਸ ਸੈਲੀਬਰੇਟ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਨੇ ਆਪਣੇ ਪਰਿਵਾਰ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ।

The post ਸ਼ਿਲਪਾ ਸ਼ੈੱਟੀ ਨੇ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਫੈਨਜ਼ ਨੂੰ ਆ ਰਹੀ ਪਸੰਦ appeared first on Daily Post Punjabi.



Previous Post Next Post

Contact Form