ਕਿਸਾਨ ਅੰਦੋਲਨ ਨੂੰ ਲੰਬਾ ਚਲਾਉਣ ਲਈ ਰਾਕੇਸ਼ ਟਿਕੈਤ ਨੇ ਦਿੱਤਾ ਇਹ ਨਵਾਂ ਫਾਰਮੂਲਾ…

rakesh tikait new formula: ਦਿੱਲੀ ਬਾਰਡਰਾਂ ‘ਤੇ ਕਰੀਬ ਢਾਈ ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੁੱਧ ਡਟੇ ਹੋਏ ਹਨ।ਗਾਜ਼ੀਪੁਰ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਹੋਰ ਤੇਜ ਕਰਨ ਲਈ ਇੱਕ ਨਵਾਂ ਫਾਰਮੂਲਾ ਕਿਸਾਨਾਂ ਦੇ ਸਾਹਮਣੇ ਪੇਸ਼ ਕੀਤਾ ਹੈ।ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਹਰ ਪਿੰਡ ਤੋਂ ਇੱਕ ਟੈ੍ਰਕਟਰ ‘ਤੇ 15 ਲੋਕ, ਦਸ ਦਿਨਾਂ ਲਈ ਅੰਦੋਲਨ ‘ਚ ਆਉਣ ਤਾਂ ਇਸ ਨਾਲ ਅੰਦੋਲਨ ਵੀ ਲੰਬਾ ਚੱਲੇਗਾ ਅਤੇ ਹਰ ਕਿਸਾਨ ਵੀ ਅੰਦੋਲਨ ‘ਚ ਸ਼ਾਮਲ ਹੋ ਸਕੇਗਾ ਅਤੇ ਦਸ ਦਿਨਾਂ ਦੇ ਬਾਅਦ ਵਾਪਸ ਜਾ ਕੇ ਆਪਣੀ ਖੇਤੀ ਵੀ ਕਰ ਸਕੇਗਾ।ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਕਿਸਾਨ ਸੰਗਠਨਾਂ ਦੇ ਨੇਤਾ ਸਰਕਾਰ ਨਾਲ ਗੱਲਬਾਤ ਕਰਨ ਲਈ ਸਦਾ ਤਿਆਰ ਹਨ ਪਰ ਸਰਕਾਰ ਗੱਲ ਨਹੀਂ ਕਰ ਰਹੀ ਹੈ।ਸਰਕਾਰ ਇਸ ਅੰਦੋਲਨ ਨੂੰ ਲੰਬਾ ਚਲਾਉਣਾ ਚਾਹੁੰਦੀ ਹੈ।

rakesh tikait new formula
rakesh tikait new formula

ਅੰਦੋਲਨ ਨੂੰ ਲੰਬੇ ਸਮੇਂ ਤੱਕ ਚਲਾਉਣਾ ਹੈ ਇਸ ਲਈ ਕਿਸਾਨਾਂ ਨੂੰ ਇੱਕ ਫਾਰਮੂਲਾ ਦੱਸਿਆ ਗਿਆ ਹੈ।ਇਸ ਫਾਰਮੂਲੇ ਨੂੰ ਅਪਣਾਉਣ ਤੋਂ ਬਾਅਦ ਹਰ ਕਿਸਾਨ ਹਿੱਸੇਦਾਰੀ ਵੀ ਕਰ ਸਕਣਗੇ ਅਤੇ ਅੰਦੋਲਨ ਨੂੰ ਜਿਆਦਾ ਲੰਬੇ ਸਮੇਂ ਤਕ ਵੀ ਚਲਾਇਆ ਜਾ ਸਕੇਗਾ।ਟਿਕੈਤ ਨੇ ਅੱਗੇ ਕਿਹਾ ਕਿ ਇਸ ਫਾਰਮੂਲੇ ਦੇ ਮੁਤਾਬਕ, ਜੇਕਰ ਪਿੰਡ ਦੇ ਲੋਕ ਕਮਰ ਕੱਸ ਲੈਣ, ਤਾਂ ਹਰ ਪਿੰਡ ਦੇ 15 ਆਦਮੀ ਦਸ ਦਿਨਾਂ ਤਕ ਅੰਦੋਲਨ ਸਥਾਨ ‘ਤੇ ਰਹਿਣਗੇ ਅਤੇ ਉਸ ਤੋਂ ਬਾਅਦ 15 ਲੋਕਾਂ ਦਾ ਦੂਜਾ ਜੱਥਾ ਆ ਜਾਵੇਗਾ।ਉਨ੍ਹਾਂ ਤੋਂ ਪਹਿਲਾਂ ਜੋ ਧਰਨਾ ਸਥਾਨ ‘ਤੇ ਰਹੇ, ਉਹ ਪਿੰਡ ਜਾ ਕੇ ਆਪਣੇ ਖੇਤ ‘ਚ ਕੰਮ ਕਰ ਸਕਣਗੇ।ਦੱਸਣਯੋਗ ਹੈ ਕਿ ਹੁਣ ਤੱਕ ਕਿਸਾਨ ਸੰਗਠਨ ਅਤੇ ਸਰਕਾਰ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਵੀ ਬੈਠਕ ਨਾਲ ਕੋਈ ਨਤੀਜਾ ਨਹੀਂ ਨਿਕਲਿਆ ਹੈ।ਸਰਕਾਰ ਦੇ ਆਫਰ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ, ਕਿਸਾਨਾਂ ਦੀ ਮੰਗ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ।ਇੱਧਰ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਕਿਸਾਨ ਉਨ੍ਹਾਂ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ‘ਤੇ ਹਨ।

‘ਹਰ ਸਮੱਸਿਆ ਦਾ ਮੁਕੰਮਲ ਸਮਾਧਾਨ ਹਾਂ, ਮੈਂ ਭਾਰਤ ਦਾ ਸੰਵਿਧਾਨ ਹਾਂ’ ਦੇ ਬੈਨਰ ਹੇਠ ਕੀਤੀ ਕਿਸਾਨੀ ਹੱਕਾਂ ਦੀ ਗੱਲ

The post ਕਿਸਾਨ ਅੰਦੋਲਨ ਨੂੰ ਲੰਬਾ ਚਲਾਉਣ ਲਈ ਰਾਕੇਸ਼ ਟਿਕੈਤ ਨੇ ਦਿੱਤਾ ਇਹ ਨਵਾਂ ਫਾਰਮੂਲਾ… appeared first on Daily Post Punjabi.



Previous Post Next Post

Contact Form