Babbal Rai’s New Song : ਪੰਜਾਬੀ ਗਾਇਕ ਬੱਬਲ ਰਾਏ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਉਹ ‘Aahi Gallan Teriyan’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ।ਉਨ੍ਹਾਂ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਬਹੁਤ ਜਲਦ ਆ ਰਿਹਾ ਹੈ ਨਵਾਂ ਗੀਤ ‘ਆਹੀ ਗੱਲਾਂ ਤੇਰੀਆਂ’ । ਪੋਸਟਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਇਸ ਗੀਤ ‘ਚ ਉਨ੍ਹਾਂ ਦੇ ਨਾਲ ਫੀਚਰਿੰਗ ਕਰਦੀ ਹੋਈ ਦਿਖਾਈ ਦੇਵੇਗੀ ਪੰਜਾਬੀ ਮਾਡਲ ਮਾਹਿਰਾ ਸ਼ਰਮਾ। ਗਾਣੇ ਦੇ ਬੋਲ Daljit Chitti ਨੇ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ Avvy Sra ਦਾ । ਗਾਣੇ ਦਾ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ । ਫ਼ਿਲਹਾਲ ਗਾਣੇ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਜੇ ਗੱਲ ਕਰੀਏ ਬੱਬਲ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ ।
ਬੱਬਲ ਰਾਏ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਇਸ ਤੋਂ ਪਹਿਲਾ ਵੀ ਉਹ ਆਪਣੇ ਕਾਫੀ ਗੀਤਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਬੱਬਲ ਰਾਏ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਜਿਸ ਵਿੱਚ ਓਹਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ । ਬੱਬਲ ਰਾਏ ਪੰਜਾਬੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
The post ਪੰਜਾਬੀ ਗਾਇਕ ਬੱਬਲ ਰਾਏ ਦਾ ਨਵਾਂ ਗੀਤ ‘Aahi Gallan Teriyan’ ਹੋਵੇਗਾ ਜਲਦ ਹੀ ਰਿਲੀਜ਼ , ਸਾਂਝਾ ਕੀਤਾ ਪੋਸਟਰ appeared first on Daily Post Punjabi.
source https://dailypost.in/news/entertainment/babbal-rais-new-song/