Metro man in BJP: ਮੈਟਰੋ ਮੈਨ ਈ ਸ਼੍ਰੀਧਰਨ ਅੱਜ ਕੇਰਲ ਵਿਧਾਨ ਸਭਾ ਚੋਣ ਤੋਂ ਭਾਜਪਾ ਵਿੱਚ ਸ਼ਾਮਲ ਹੋਣਗੇ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਦੀ ਅਗਵਾਈ ਹੇਠ ਸ਼੍ਰੀਧਰਨ ਅੱਜ ਕਸਰਗੜ ਤੋਂ ਜਦੋਂ ਪਾਰਟੀ ਦੀ ਵਿਜੇ ਯਾਤਰਾ ਸ਼ੁਰੂ ਹੋਣ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਣਗੇ। ਇਸ ਯਾਤਰਾ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਮੈਟਰੋ ਮੈਨ ਦੇ ਨਾਮ ਨਾਲ ਮਸ਼ਹੂਰ ਈ ਸ਼੍ਰੀਧਰਨ ਨੇ ਕਿਹਾ ਕਿ ਉਹ ਕੇਰਲ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਰਾਜ ਦੀ ਸੀਪੀਐਮ ਦੀ ਅਗਵਾਈ ਵਾਲੀ ਐਲਡੀਐਫ ਸਰਕਾਰ ’ਤੇ ਲੋਕਾਂ ਨੂੰ ਵਿਕਾਸ ਕਾਰਜਾਂ ਤੋਂ ਵਾਂਝੇ ਕਰਨ ਦਾ ਦੋਸ਼ ਲਾਇਆ।
ਕੇਰਲ ਦੇ ਅਭਿਲਾਸ਼ੀ ਕੋਚੀ ਮੈਟਰੋ ਰੇਲ ਪ੍ਰਾਜੈਕਟ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ 88 ਸਾਲਾ ਸ੍ਰੀਧਰਨ ਨੇ ਕਿਹਾ ਕਿ ਜੇ ਪਾਰਟੀ ਫੈਸਲਾ ਲੈਂਦੀ ਹੈ ਤਾਂ ਉਹ ਵਿਧਾਨ ਸਭਾ ਚੋਣਾਂ ਲੜਣਗੇ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਨ ਸਭਾ ਸੀਟ ‘ਤੇ ਫੈਸਲਾ ਲਵੇਗੀ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਈ ਸ਼੍ਰੀਧਰਨ ਨੇ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੀ ਕਿ ਮੋਦੀ ਦੇਸ਼ ਦੇ ਸਭ ਤੋਂ ਯੋਗ ਲੀਡਰਾਂ ਵਿਚੋਂ ਇੱਕ ਹਨ ਅਤੇ ਦੇਸ਼ ਦਾ ਭਵਿੱਖ ਉਨ੍ਹਾਂ ਦੇ ਹੱਥਾਂ ਵਿਚ ਬਿਹਤਰ ਹੋ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਈ ਸ਼੍ਰੀਧਰਨ ਨੇ ਉਸ ਸਮੇਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਸੀ। 88 ਸਾਲਾ ਈ ਸ਼੍ਰੀਧਰਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵੀ ਪੁਸ਼ਟੀ ਕੀਤੀ ਕਿ ਉਸਨੇ ਇੱਕ ਦਿਨ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਨਹੀਂ ਕੀਤਾ ਹੈ। ਉਹ ਰਾਜ ਲਈ ਕੰਮ ਕਰਨਾ ਚਾਹੁੰਦੇ ਹਨ, ਇਸ ਲਈ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
The post ਅੱਜ 88 ਸਾਲਾ ਮੈਟਰੋ ਮੈਨ ਈ ਸ਼੍ਰੀਧਰਨ ਕੇਰਲ ਵਿਧਾਨ ਸਭਾ ਚੋਣ ਤੋਂ ਭਾਜਪਾ ‘ਚ ਹੋਣਗੇ ਸ਼ਾਮਲ appeared first on Daily Post Punjabi.