ਅੱਜ ਕਿਸਾਨ ਮਨਾ ਰਹੇ ਨੇ ‘ਨੌਜਵਾਨ ਕਿਸਾਨ ਦਿਵਸ’, ਦਿੱਲੀ ਮੋਰਚੇ ਨੂੰ ਵੀ ਪੂਰੇ ਹੋਏ 3 ਮਹੀਨੇ

Youth farmers day : ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ 93 ਵੇਂ ਦਿਨ ਵੀ ਜਾਰੀ ਹੈ। ਜਿੱਥੇ ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ‘ਤੇ ਡਟੇ ਹੋਏ ਹਨ ਤਾਂ ਉੱਥੇ ਹੀ ਦੂਜੇ ਪਾਸੇ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ। ਇਸ ਦੌਰਾਨ ਅੱਜ ਕਿਸਾਨ ‘ਯੁਵਾ ਕਿਸਾਨ ਦਿਵਸ’ ਮਨਾਉਣਗੇ। ਲਗਾਤਰ ਤਿੰਨ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਨੌਜਵਾਨਾਂ ਦੇ ਯੋਗਦਾਨ ਨੂੰ ਦੇਖਦਿਆਂ ਅੱਜ ‘ਨੌਜਵਾਨ ਕਿਸਾਨ ਦਿਵਸ‘ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਨੌਜਵਾਨਾਂ ਵਲੋਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਮੰਚ ਚਲਾਏ ਜਾਣਗੇ।

Youth farmers day
Youth farmers day

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ 23 ਫਰਵਰੀ ਨੂੰ ਕਿਸਾਨਾਂ ਵਲੋਂ ਪੱਗੜੀ ਸੰਭਾਲ ਦਿਵਸ ਵੀ ਮਨਾਇਆ ਗਿਆ ਸੀ। ਪੱਗੜੀ ਸੰਭਾਲ ਦਿਵਸ ਵਿੱਚ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਸਨ। ਇਸੇ ਦੌਰਾਨ ਕਿਸਾਨ ਅੰਦੋਲਨ ਦੇ ਹੱਕ ਵਿੱਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਵੱਲੋਂ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 23 ਮਾਰਚ ਤੋਂ ਕਿਸਾਨਾਂ ਨਾਲ ਮਰਨ ਵਰਤ ’ਤੇ ਬੈਠਣਗੇ।

ਇਹ ਵੀ ਦੇਖੋ : ”ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਂਮੀਦ ਨਹੀਂ ਸੀ” ਸੁਰਿੰਦਰ ਛਿੰਦਾ ਦਾ ਛਲਕਿਆ ਦਰਦ

The post ਅੱਜ ਕਿਸਾਨ ਮਨਾ ਰਹੇ ਨੇ ‘ਨੌਜਵਾਨ ਕਿਸਾਨ ਦਿਵਸ’, ਦਿੱਲੀ ਮੋਰਚੇ ਨੂੰ ਵੀ ਪੂਰੇ ਹੋਏ 3 ਮਹੀਨੇ appeared first on Daily Post Punjabi.



Previous Post Next Post

Contact Form