26 ਜਨਵਰੀ ਨੂੰ ਹਿੰਸਾ ਕਰਵਾਉਣ ਦੀ ਸਕ੍ਰਿਪਟ ਪਹਿਲਾ ਹੀ ਕੀਤੀ ਗਈ ਸੀ ਤਿਆਰ : SIT

The script of the january 26 : 26 ਜਨਵਰੀ ਨੂੰ ਦਿੱਲੀ ਅਤੇ ਲਾਲ ਕਿਲ੍ਹੇ ਵਿੱਚ ਜੋ ਕੁੱਝ ਵੀ ਹੋਇਆ ਉਸਦੀ ਸਾਜਿਸ਼ ਪਹਿਲਾਂ ਤੋਂ ਹੀ ਰਚੀ ਜਾ ਚੁੱਕੀ ਸੀ। ਇਹ ਖੁਲਾਸਾ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਐਸ ਆਈ ਟੀ (SIT) ਦੀ ਜਾਂਚ ਵਿੱਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿੰਸਾ ਕਰਨ ਲਈ ਕਿਸੇ ਖ਼ਾਸ ਗਰੂਪ ਨੂੰ ਲਾਲ ਕਿਲ੍ਹੇ ਅਤੇ ਆਈਟੀਓ ‘ਤੇ ਇਕਠਾ ਹੋਣ ਦੀ ਹਿਦਾਯਤ ਦਿਤੀ ਗਈ ਸੀ।ਜਿਨ੍ਹਾਂ ਦਾ ਮੱਕਸਦ ਉੱਥੇ ਰਹਿ ਕੇ ਹਿੰਸਾ ਦੀ ਸ਼ੁਰੂਆਤ ਕਰਨਾ ਅਤੇ ਅੰਦੋਲਨਕਾਰੀਆਂ ਨੂੰ ਭੀੜ ਦਾ ਹਿੱਸਾ ਬਣਾਕੇ ਉਨ੍ਹਾਂ ਨੂੰ ਵੀ ਹਿੰਸਾ ‘ਚ ਸ਼ਾਮਿਲ ਕਰਨਾ ਸੀ। ਪੁਲਿਸ ਦੇ ਮੁਤਾਬਿਕ ਇਕਬਾਲ ਸਿੰਘ ਨਾਮ ਦਾ ਸਕਸ਼ ਜਿਸਦੇ ਉਪਰ ਦਿੱਲੀ ਪੁਲਿਸ ਨੇ 50 ਹਜ਼ਾਰ ਦਾ ਇਨਾਮ ਰੱਖਿਆ ਹੈ, ਉਹ ਇਸ ਸਾਜਿਸ਼ ਦਾ ਬਹੁਤ ਵੱਡਾ ਚੇਹਰਾ ਹੈ। ਇਕਬਾਲ ਸਿੰਘ ਨੇ ਲਾਲ ਕਿਲ੍ਹੇ ਦੇ ਅੰਦਰ ਭੀੜ ਇੱਕਠੀ ਕੀਤੀ,ਭੜਕਾਇਆ।

The script of the january 26
The script of the january 26

ਪੁਲਿਸ ਦਾ ਕਹਿਣਾ ਹੈ ਜਿਸ ਵੀਡੀਓ ਵਿੱਚ ਇਕਬਾਲ ਸਿੰਘ ਨਜ਼ਰ ਆ ਰਿਹਾ ਹੈ ਉਸ ਵੀਡੀਓ ਵਿੱਚ ਵੀ ਸਾਫ਼ ਹੈ ਕਿ ਉਹ ਭੀੜ ਨੂੰ ਭੜਕਾ ਰਿਹਾ ਸੀ। ਇਸਦੇ ਨਾਲ ਹੀ ਉਨ੍ਹਾਂ ਦੇ ਨਾਲ ਹੋਰ ਵੀ ਲੋਕ ਸਨ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਐਸਆਈਟੀ 26 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਹੈ। ਹਿੰਸਾ ਦੇ ਇਸ ਮਾਮਲੇ ਵਿੱਚ ਪੁਲਿਸ ਹੁਣ ਤੱਕ 124 ਤੋਂ ਵੱਧ ਲੋਕਾਂ ਨੂੰ ਗਿਰਫਤਾਰ ਕਰ ਚੁੱਕੀ ਹੈ ਅਤੇ 44 ਐਫਆਈਆਰ(FIR) ਵੀ ਦਰਜ ਕੀਤੀਆਂ ਗਈਆਂ ਹਨ। 44 ਕੇਸਾਂ ਵਿੱਚ 14 ਕੇਸਾਂ ਦੀ ਜਾਂਚ ਕ੍ਰਾਈਮ ਬ੍ਰਾਂਚ ਦੀ ਐਸਆਈਟੀ ਕਰ ਰਹੀ ਹੈ। ਇਸਦੇ ਨਾਲ ਹੀ ਪੁਲਿਸ ਹੁਣ ਤੱਕ 70 ਤੋਂ ਵੱਧ ਲੋਕਾਂ ਦੀ ਤਸਵੀਰ ਵੀ ਜਾਰੀ ਕਰ ਚੁੱਕੀ ਹੈ।

ਇਹ ਵੀ ਦੇਖੋ : ਸੋਨੀਪਤ ਦਾ ਵਕੀਲ ਭਾਈਚਾਰਾ ਆਇਆ ਕਿਸਾਨਾਂ ਦੇ ਸਮਰਥਨ ‘ਚ, ਕਿਹਾ- ਕਿਸਾਨਾਂ ਦੀਆ ਮੁਸ਼ਕਿਲਾਂ ਅੱਗੇ ਹਿੱਕ ਤਾਣ ਕੇ ਖੜੇ ਹਾਂ

The post 26 ਜਨਵਰੀ ਨੂੰ ਹਿੰਸਾ ਕਰਵਾਉਣ ਦੀ ਸਕ੍ਰਿਪਟ ਪਹਿਲਾ ਹੀ ਕੀਤੀ ਗਈ ਸੀ ਤਿਆਰ : SIT appeared first on Daily Post Punjabi.



Previous Post Next Post

Contact Form