ਲੱਦਾਖ ‘ਚ ਭਾਰਤ-ਚੀਨ ਵਿਚਾਲੇ ਅੱਜ 10ਵੇਂ ਦੌਰ ਦੀ ਗੱਲਬਾਤ, ਹੁਣ ਡੇਪਸਾਂਗ-ਗੋਗਰਾ-ਹੌਟ ਸਪਰਿੰਗ ਤੋਂ ਫੌਜ ਵਾਪਸੀ ‘ਤੇ ਹੋਵੇਗੀ ਚਰਚਾ

India China to discuss disengagement: ਭਾਰਤ ਅਤੇ ਚੀਨ ਵਿਚਾਲੇ ਲੱਦਾਖ ਦੇ ਪੈਨਗੋਂਗ ਸੋ ਇਲਾਕੇ ਵਿੱਚ ਨੌਂ ਮਹੀਨਿਆਂ ਤੋਂ ਚੱਲ ਰਹੇ ਲੰਬੇ ਵਿਵਾਦ ਨੂੰ ਸੁਲਝਾਉਣ ਤੋਂ ਬਾਅਦ ਦੋਵੇਂ ਦੇਸ਼ ਸ਼ਨੀਵਾਰ ਯਾਨੀ ਕਿ ਅੱਜ ਗੱਲਬਾਤ ਦੀ ਮੇਜ਼ ‘ਤੇ ਹੋਣਗੇ। ਭਾਰਤ-ਚੀਨ ਕੋਰ ਦੇ ਕਮਾਂਡਰਪੱਧਰ ਦੇ ਅਧਿਕਾਰੀ ਡੇਪਸਾਂਗ, ਗੋਗਰਾ ਅਤੇ ਹੌਟ ਸਪਰਿੰਗ ‘ਤੇ ਗੱਲਬਾਤ ਹੋਵੇਗੀ, ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। ਇਸ ਵਿਚਾਲੇ ਗਲਵਾਨ ਘਾਟੀ ਵਿੱਚ ਹੋਏ ਖੂਨੀ ਸੰਘਰਸ਼ ਦੀ ਵੀਡੀਓ ਜਾਰੀ ਕਰਕੇ ਚੀਨ ਨੇ ਇੱਕ ਪ੍ਰੋਪੋਗੰਡਾ ਯੁੱਧ ਛੇੜਿਆ ਹੈ। ਹਾਲਾਂਕਿ, ਗੱਲਬਾਤ ਤੋਂ ਠੀਕ ਪਹਿਲਾਂ ਚੀਨ ਦੀਆਂ ਹਰਕਤਾਂ ਸਪੱਸ਼ਟ ਸੰਕੇਤ ਦੇ ਰਹੀਆਂ ਹਨ ਕਿ ਉਹ ਮੁੱਦਿਆਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ, ਉਹ ਅਸਲ ਮੁੱਦਿਆਂ ‘ਤੇ ਗੱਲਬਾਤ ਤੋਂ ਬਚਣ ਅਤੇ ਵਿਵਾਦ ਨੂੰ ਲੰਬੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਗਲਵਾਨ ਘਾਟੀ ਵਿੱਚ ਸੰਘਰਸ਼ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਤਾਂ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਟਕਰਾਅ ਭਾਰਤ ਵੱਲੋਂ ਸ਼ੁਰੂ ਹੋਇਆ ਸੀ।

India China to discuss disengagement
India China to discuss disengagement

ਦਰਅਸਲ, ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਸ਼ਨੀਵਾਰ ਸਵੇਰੇ 10 ਵਜੇ ਚੁਸ਼ੂਲ ਦੇ ਦੂਜੇ ਪਾਸੇ ਚੀਨ ਦੇ ਇਲਾਕੇ ਮੋਲਡੋ ਵਿੱਚ ਹੋਵੇਗੀ। ਗੱਲਬਾਤ ਦਾ ਮੁੱਖ ਏਜੰਡਾ ਗੋਗਰਾ, ਹੌਟ ਸਪਰਿੰਗ ਅਤੇ ਡੇਪਸਾਂਗ ਖੇਤਰ ਹੋਵੇਗਾ। ਜਿੱਥੇ ਚੀਨ ਨੇ ਪਿਛਲੇ ਸਾਲ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਗੱਲਬਾਤ ਤੋਂ ਠੀਕ ਇੱਕ ਦਿਨ ਪਹਿਲਾਂ ਚੀਨ ਨੇ ਗਲਵਾਨ ਘਾਟੀ ਵਿੱਚ 15 ਜੂਨ ਨੂੰ ਭਾਰਤੀ ਫੌਜ ਨਾਲ ਹੋਈ ਖੂਨੀ ਝੜਪ ਵਿੱਚ ਪਹਿਲੀ ਵਾਰ ਕਬੂਲਿਆ ਸੀ ਕਿ ਉਸਦੇ 4 ਜਵਾਨ ਮਾਰੇ ਗਏ ਸਨ।

India China to discuss disengagement

ਦੱਸ ਦੇਈਏ ਕਿ ਇਸ ਤੋਂ ਪਹਿਲਾਂ 11 ਫਰਵਰੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਪੈਨਗੋਂਗ ਝੀਲ ਖੇਤਰ ਤੋਂ ਫ਼ੌਜਾਂ ਨੂੰ ਚਰਨਬੱਧ ਤਰੀਕੇ ਤੋਂ ਹਟਾਉਣ ਦਾ ਸਮਝੌਤਾ ਹੋ ਗਿਆ ਹੈ। ਸਮਝੌਤੇ ਅਨੁਸਾਰ ਚੀਨ ਆਪਣੀਆਂ ਫੌਜਾਂ ਨੂੰ ਹਟਾ ਕੇ ਪੈਨਗੋਂਗ ਝੀਲ ਦੇ ਉੱਤਰੀ ਕੰਢੇ ਵਿੱਚ ਫਿੰਗਰ ਅੱਠ ਖੇਤਰ ਦੀ ਪੂਰਬੀ ਦਿਸ਼ਾ ਵੱਲ ਲੈ ਜਾਵੇਗਾ। ਭਾਰਤ ਆਪਣੀ ਫੌਜ ਨੂੰ ਫਿੰਗਰ 3 ਦੇ ਨੇੜੇ ਆਪਣੇ ਸਥਾਈ ਕੈਂਪ ਧੰਨ ਸਿੰਘ ਥਾਪਾ ਪੋਸਟ ‘ਤੇ ਰੱਖੇਗਾ । ਇਸ ਤਰ੍ਹਾਂ ਦਾ ਕਦਮ ਪੈਨਗੋਂਗ ਝੀਲ ਦੇ ਦੱਖਣੀ ਕੰਢੇ ਵਿੱਚ ਚੁੱਕਿਆ ਜਾਵੇਗਾ।

ਇਹ ਵੀ ਦੇਖੋ: ਫੋਟੋ ਰਿਲੀਜ਼ ਹੋਣ ‘ਤੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਮੈਂ ਨਹੀਂ ਗਿਆ ਲਾਲ ਕਿਲ੍ਹੇ ਵੱਲ

The post ਲੱਦਾਖ ‘ਚ ਭਾਰਤ-ਚੀਨ ਵਿਚਾਲੇ ਅੱਜ 10ਵੇਂ ਦੌਰ ਦੀ ਗੱਲਬਾਤ, ਹੁਣ ਡੇਪਸਾਂਗ-ਗੋਗਰਾ-ਹੌਟ ਸਪਰਿੰਗ ਤੋਂ ਫੌਜ ਵਾਪਸੀ ‘ਤੇ ਹੋਵੇਗੀ ਚਰਚਾ appeared first on Daily Post Punjabi.



Previous Post Next Post

Contact Form