UP ‘ਚ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ ‘ਚ 6 ਮੁਲਜ਼ਮ ਗ੍ਰਿਫਤਾਰ

6 arrested for gang raping: ਯੂਪੀ ਦੇ ਬਦਾਉਂ ਜ਼ਿਲੇ ਵਿਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਫ਼ੈਜ਼ਗੰਜ ਥਾਣਾ ਖੇਤਰ ਦੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਨੇ ਕਿਹਾ ਕਿ ਔਰਤ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਸਾਰੇ ਛੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਨੇ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ।

6 arrested for gang raping
6 arrested for gang raping

ਇਸ ਮਹੀਨੇ ਇਕ ਹੋਰ ਘਟਨਾ ਜੋ ਬੇਰਹਿਮੀ ਦੀ ਹੱਦ ਨੂੰ ਪਾਰ ਕਰ ਗਈ ਦਾ ਖੁਲਾਸਾ ਬਦਾਉਂ ਤੋਂ ਹੋਇਆ। ਉਘੈਤੀ ਖੇਤਰ ਵਿਚ ਇਕ 50 ਸਾਲਾ ਔਰਤ ਐਤਵਾਰ ਰਾਤ ਨੂੰ ਆਪਣੇ ਪਿੰਡ ਦੇ ਮੰਦਰ ਵਿਚ ਪੂਜਾ ਕਰਨ ਗਈ ਸੀ। ਜਿਸ ਤੋਂ ਬਾਅਦ ਔਰਤ ਦੀ ਲਾਸ਼ ਸ਼ੱਕੀ ਹਾਲਤਾਂ ਵਿਚ ਮਿਲੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪੋਸਟ ਮਾਰਟਮ ਦੀ ਰਿਪੋਰਟ ਸਾਹਮਣੇ ਆਈ ਤਾਂ ਸਮੂਹਿਕ ਜਬਰ ਜਨਾਹ ਦੀ ਪੁਸ਼ਟੀ ਹੋ ਗਈ। ਇਸ ਕੇਸ ਦੇ ਮੁੱਖ ਦੋਸ਼ੀ ਨੂੰ 50 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ। ਬਾਅਦ ਵਿਚ, ਪੁਲਿਸ ਨੇ ਮੁੱਖ ਦੋਸ਼ੀ ਮਹੰਤ ਸੱਤਨਾਰਾਯਣ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਸੀਐਮ ਯੋਗੀ ਨੇ ਮੁਲਜ਼ਮ ਨੂੰ ਐਨਐਸਏ ਦੇ ਤਹਿਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।

ਦੇਖੋ ਵੀਡੀਓ : ਕਨੂੰਨੀ ਮਾਹਿਰ ਤੋਂ ਸੁਣੋ ਕਿਸਾਨਾਂ ਤੇ ਹੋਰਨਾਂ ‘ਤੇ ਜੋ ਕੇਸ ਦਰਜ ਹੋਏ, ਕਿਹੜੀਆਂ ਧਾਰਾਵਾਂ ਦੇ ਤਹਿਤ ਕੀ-ਕੀ ਹੋ ਸਕਦੈ

The post UP ‘ਚ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ ‘ਚ 6 ਮੁਲਜ਼ਮ ਗ੍ਰਿਫਤਾਰ appeared first on Daily Post Punjabi.



Previous Post Next Post

Contact Form