7 killed in Telangana: ਤੇਲੰਗਾਨਾ ਦੇ ਨਲਗੌਂਡਾ ਜ਼ਿਲੇ ਵਿਚ ਹੈਦਰਾਬਾਦ-ਨਾਗਰਜੁਨ ਸਾਗਰ ਹਾਈਵੇ ‘ਤੇ ਵੀਰਵਾਰ ਨੂੰ ਆਟੋ-ਰਿਕਸ਼ਾ ਅਤੇ ਟਰੱਕ ਵਿਚਾਲੇ ਇਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 6 ਔਰਤ ਮਜ਼ਦੂਰਾਂ ਸਣੇ 7 ਲੋਕਾਂ ਦੀ ਮੌਤ ਹੋ ਗਈ। ਜਦਕਿ ਘੱਟੋ ਘੱਟ 6 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੰਗਾਦੀਪੇਟਾ ਵਿੱਚ ਵਾਪਰੀ। ਘਟਨਾ ਦੇ ਸਮੇਂ ਤਕਰੀਬਨ 20 ਲੋਕ ਇੱਕ ਵੱਡੇ ਆਟੋਰਿਕਸ਼ਾ ‘ਤੇ ਸਵਾਰ ਹੋ ਕੇ ਆਪਣੇ ਰੋਜ਼ਾਨਾ ਕੰਮ ਤੋਂ ਘਰ ਪਰਤ ਰਹੇ ਸਨ। ਇਸ ਸਮੇਂ ਦੌਰਾਨ ਇਹ ਹਾਦਸਾ ਹੋ ਗਿਆ। ਇਸ ਘਟਨਾ ਵਿੱਚ ਆਟੋ ਚਾਲਕ ਦੀ ਮੌਤ ਹੋ ਗਈ। ਜਦਕਿ 6 ਹੋਰ ਜ਼ਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਦੇਵਰਕੋਂਡਾ ਦੇ ਐਸਪੀ ਅਨੰਦ ਰੈਡੀ ਨੇ ਦੱਸਿਆ ਕਿ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ 7 ਮਜ਼ਦੂਰਾਂ ਦੀ ਮੌਤ ‘ਤੇ ਰਾਜ ਦੇ ਮੁੱਖ ਮੰਤਰੀ ਕੇ. ਚੰਦਰਸ਼ੇਕਰ ਰਾਓ ਨੇ ਸੋਗ ਪ੍ਰਗਟ ਕੀਤਾ ਹੈ। ਉਸਨੇ ਜ਼ਖਮੀਆਂ ਦਾ ਢੁਕਵਾਂ ਇਲਾਜ਼ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
The post Telangana ‘ਚ ਆਟੋ-ਟਰੱਕ ਦੀ ਟੱਕਰ ਵਿੱਚ 6 ਔਰਤਾਂ ਸਣੇ 7 ਲੋਕਾਂ ਦੀ ਮੌਤ, CM ਨੇ ਜਤਾਇਆ ਸੋਗ appeared first on Daily Post Punjabi.