‘Statue Of Unity’ ਨਾਲ ਜੁੜਨਗੇ ਇਹ ਸ਼ਹਿਰ, PM ਮੋਦੀ ਅੱਜ 8 ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

PM Modi To Flag Off 8 Trains: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ 11 ਵਜੇ ਗੁਜਰਾਤ ਦੇ ਕੇਵਡਿਆ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਟੈਚੂ ਆਫ ਯੂਨਿਟੀ ਨੂੰ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ । ਇਹ ਟ੍ਰੇਨਾਂ ਕੇਵਡਿਆ (ਸਟੈਚੂ ਆਫ ਯੂਨਿਟੀ) ਤੋਂ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇੱਨਈ ਅਤੇ ਪ੍ਰਤਾਪਨਗਰ ਨੂੰ ਜੋੜਨਗੀਆਂ। ਦੱਸ ਦੇਈਏ ਕਿ ਕੇਵਡਿਆ ਰੇਲਵੇ ਸਟੇਸ਼ਨ ਨਵੀਆਂ ਸਹੂਲਤਾਂ ਨਾਲ ਲੈਸ ਹੈ। ਇਹ ਦੇਸ਼ ਦਾ ਪਹਿਲਾ ਗ੍ਰੀਨ ਬਿਲਡਿੰਗ ਸਰਟੀਫਿਕੇਟ ਵਾਲਾ ਰੇਲਵੇ ਸਟੇਸ਼ਨ ਹੈ। ਅੱਠ ਸ਼ਹਿਰਾਂ ਵਿੱਚ ਸਟੈਚੂ ਆਫ ਯੂਨਿਟੀ ਦੇ ਜੁੜ ਜਾਣ ਨਾਲ ਦੇਸ਼ ਦੇ ਸੈਲਾਨੀਆਂ ਨੂੰ ਆਉਣ ਵਿੱਚ ਇੱਥੇ ਕਾਫ਼ੀ ਸਹੂਲਤ ਹੋ ਜਾਵੇਗੀ, ਉੱਥੇ ਹੀ ਰਾਜ ਦੇ ਮਾਲੀਏ ਵਿੱਚ ਵੀ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ।

PM Modi To Flag Off 8 Trains
PM Modi To Flag Off 8 Trains

ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜਨਵਰੀ ਨੂੰ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਅਤੇ ਸੂਰਤ ਮੈਟਰੋ ਰੇਲ ਪ੍ਰਾਜੈਕਟ ਦੇ ਲਈ ਭੂਮੀ ਪੂਜਨ ਕਰਨਗੇ। ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । PMO ਅਨੁਸਾਰ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ, ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਹੋਣਗੇ।

PM Modi To Flag Off 8 Trains

ਦੱਸ ਦੇਈਏ ਕਿ ਬਿਆਨ ਦੇ ਅਨੁਸਾਰ ਇਹ ਮੈਟਰੋ ਪ੍ਰਾਜੈਕਟ ਇਨ੍ਹਾਂ ਸ਼ਹਿਰਾਂ ਵਿੱਚ ਵਾਤਾਵਰਣ ਦੇ ਅਨੁਕੂਲ ਅਤੇ ਟਿਕਾਊ ਜਨਤਕ ਆਵਾਜਾਈ ਪ੍ਰਣਾਲੀ ਉਪਲਬਧ ਕਰਵਾਵੇਗੀ।  ਅਹਿਮਦਾਬਾਦ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਪੜਾਅ ਵਿੱਚ ਕੁੱਲ 28.25 ਕਿਲੋਮੀਟਰ ਦੀ ਲੰਬਾਈ ਦੇ ਦੋ ਕਾਰੀਡੋਰ ਹੋਣਗੇ। ਪਹਿਲਾ ਕਾਰੀਡੋਰ ਮੋਟੇਰਾ ਸਟੇਡੀਅਮ ਤੋਂ ਮਹਾਤਮਾ ਮੰਦਰ ਤੱਕ ਹੋਵੇਗਾ ਅਤੇ ਇਸਦੀ ਕੁੱਲ ਲੰਬਾਈ 22.83 ਕਿਲੋਮੀਟਰ ਹੋਵੇਗੀ ਜਦਕਿ ਦੂਸਰਾ ਕਾਰੀਡੋਰ GNLU ਤੋਂ ਗਿਫਟ ਸਿਟੀ ਤੱਕ ਹੋਵੇਗਾ ਤੇ ਇਸਦੀ ਕੁੱਲ ਲੰਬਾਈ 5.41 ਕਿਲੋਮੀਟਰ ਹੋਵੇਗੀ । ਇਨ੍ਹਾਂ ਪ੍ਰਾਜੈਕਟਾਂ ‘ਤੇ ਕੁੱਲ ਲਾਗਤ 5384.17 ਕਰੋੜ ਰੁਪਏ ਦੀ ਆਵੇਗੀ। ਕੁੱਲ 40.35 ਕਿਲੋਮੀਟਰ ਲੰਬਾਈ ਵਾਲੇ ਦੋ ਮੈਟਰੋ ਰੇਲ ਕਾਰੀਡੋਰਾਂ ਵਾਲੀ ਸੂਰਤ ਮੈਟਰੋ ਰੇਲ ਪ੍ਰਾਜੈਕਟ ਦੀ ਅਨੁਮਾਨਤ ਲਾਗਤ 12020.32 ਕਰੋੜ ਰੁਪਏ ਹੈ।

ਇਹ ਵੀ ਦੇਖੋ: UK ‘ਚ ਬੱਸ ਰਾਹੀਂ ਕਰਦੇ ਨੇ ਲੰਗਰ ਦੀ ਸੇਵਾ, ਹੁਣ ਲਗਾਇਆ ਦਿੱਲੀ ‘ਚ ਲੰਗਰ

The post ‘Statue Of Unity’ ਨਾਲ ਜੁੜਨਗੇ ਇਹ ਸ਼ਹਿਰ, PM ਮੋਦੀ ਅੱਜ 8 ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ appeared first on Daily Post Punjabi.



Previous Post Next Post

Contact Form