ਏਲਨ ਮਸਕ ਦੀ ਕੰਪਨੀ SpaceX ਨੇ ਬਣਾਇਆ ਵਿਸ਼ਵ ਰਿਕਾਰਡ, ਇੱਕੋ ਸਮੇਂ ਲਾਂਚ ਕੀਤੇ 143 ਸੈਟੇਲਾਈਟ

SpaceX launches a record: ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ SpaceX ਨੇ ਪੁਲਾੜ ਦੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। SpaceX ਨੇ ਪੁਲਾੜ ਵਿੱਚ ਇੱਕੋ ਸਮੇਂ ਸਭ ਤੋਂ ਵੱਧ 143 ਸੈਟੇਲਾਈਟ ਭੇਜਣ ਦਾ ਰਿਕਾਰਡ ਬਣਾਇਆ ਹੈ। ਇਹ ਕਮਾਲ ਫਾਲਕਨ ਨਾਈਨ ਰਾਕੇਟ ਨਾਲ ਕੀਤਾ ਗਿਆ। ਅਮਰੀਕਾ ਦੇ ਫਲੋਰਿਡਾ ਤੋਂ ਫਾਲਕਨ ਨਾਈਨ ਰਾਕੇਟ ਤੋਂ ਇਹ ਸਾਰੀਆਂ ਸੈਟੇਲਾਈਟ ਪੁਲਾੜ ਵਿੱਚ ਭੇਜੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਟੇਲਾਈਟ ਵਪਾਰਕ ਹਨ ਅਤੇ ਕੁਝ ਸਰਕਾਰੀ ਹਨ।

SpaceX launches a record
SpaceX launches a record

SpaceX ਦੇ ਮਾਲਕ ਮਸਕ ਨੇ 22 ਜਨਵਰੀ ਨੂੰ ਇਸ ਬਾਰੇ ਇੱਕ ਟਵੀਟ ਕੀਤਾ ਸੀ।  ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ “ਬਹੁਤ ਸਾਰੇ ਗਾਹਕਾਂ ਲਈ ਕੱਲ੍ਹ ਬਹੁਤ ਸਾਰੀਆਂ ਸੈਟੇਲਾਈਟ ਲਾਂਚ ਕੀਤੀਆਂ ਜਾਣਗੀਆਂ। ਦੁਨੀਆ ਭਰ ਵਿੱਚ ਬ੍ਰਾਡਬੈਂਡ ਇੰਟਰਨੈੱਟ ਲਈ SpaceX ਨੇ ਪਹਿਲਾਂ ਵੀ 800 ਤੋਂ ਵੱਧ ਸੈਟੇਲਾਈਟ ਲਾਂਚ ਕੀਤੇ ਹਨ। ਇਸ ਦੇ ਲਈ 10 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਨਾਲ ਮਸਕ ਦੇ ਗ੍ਰਹਿਆਂ ਵਿਚਾਲੇ ਰਾਕੇਟ ਪ੍ਰੋਗਰਾਮ ‘ਸਟਾਰਸ਼ਿਪ’ ਨੂੰ ਸਾਲਾਨਾ 30 ਕਰੋੜ ਡਾਲਰ ਮਿਲਣਗੇ।

SpaceX launches a record
SpaceX launches a record

ਦਰਅਸਲ, ਟੇਸਲਾ ਅਤੇ SpaceX ਵਰਗੀਆਂ ਕੰਪਨੀਆਂ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਪੁਲਾੜ ਵਿੱਚ ਆਪਣੀਆਂ ਯੋਜਨਾਵਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਰਹਿੰਦੇ ਹਨ। ਪਿਛਲੇ ਸਾਲ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਮੰਗਲ ਗ੍ਰਹਿ ਜਾਣਾ ਚਾਹੁੰਦੇ ਹਨ ਅਤੇ ਇਸਦੀ ਉਮੀਦ 70 ਪ੍ਰਤੀਸ਼ਤ ਹੈ। ਮੀਡੀਆ ਰਿਪੋਰਟ ਦੇ ਅਨੁਸਾਰ, ਮਸਕ ਨੇ ਕਿਹਾ ਕਿ ਰਸਤੇ ਵਿੱਚ ਜਾਂ ਉਤਰਦੇ ਹੀ ਉਨ੍ਹਾਂ ਦੇ ਜਿਉਂਦੇ ਨਾ ਬਚਨ ਦੀ ਉਮੀਦ ਵੱਧ ਹੈ।

SpaceX launches a record

ਇਸ ਬਾਰੇ ਮਸਕ ਨੇ ਕਿਹਾ, “ਹਾਲ ਹੀ ਵਿੱਚ ਸਾਨੂੰ ਕਈ ਵਾਰ ਸਫਲਤਾ ਮਿਲੀ ਹੈ ਅਤੇ ਮੈਂ ਇਸ ਤੋਂ ਬਹੁਤ ਉਤਸ਼ਾਹਿਤ ਹਾਂ। ਮੈਂ ਉੱਥੇ ਜਾਣ ਦੀ ਗੱਲ ਕਰ ਰਿਹਾ ਹਾਂ। ਮੰਗਲ ‘ਤੇ ਤੁਹਾਡੇ ਮਰਨ ਦੀ ਸੰਭਾਵਨਾ ਧਰਤੀ ‘ਤੇ ਜ਼ਿਆਦਾ ਹੈ। ਉਥੇ ਮੌਤ ਹੋਣ ਦੀ ਵੱਡੀ ਸੰਭਾਵਨਾ ਹੈ। ਕਈ ਲੋਕ ਪਹਾੜਾਂ ਦੀ ਚੜਾਈ ਕਰਦੇ ਹਨ। ਲੋਕ ਐਵਰੇਸਟ ‘ਤੇ ਮਰਦੇ ਰਹੇ ਹਨ। ਉਹ ਫਿਰ ਵੀ ਚੁਣੌਤੀ ਦੇ ਨਾਮ ‘ਤੇ ਅਜਿਹਾ ਕਰਨਾ ਚਾਹੁੰਦੇ ਹਨ।”

ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..

The post ਏਲਨ ਮਸਕ ਦੀ ਕੰਪਨੀ SpaceX ਨੇ ਬਣਾਇਆ ਵਿਸ਼ਵ ਰਿਕਾਰਡ, ਇੱਕੋ ਸਮੇਂ ਲਾਂਚ ਕੀਤੇ 143 ਸੈਟੇਲਾਈਟ appeared first on Daily Post Punjabi.



source https://dailypost.in/news/international/spacex-launches-a-record/
Previous Post Next Post

Contact Form