ਨੇਤਾਜੀ ਦੀ ਜਯੰਤੀ ਮੌਕੇ ਅੱਜ ਬੰਗਾਲ ਤੇ ਅਸਾਮ ਦਾ ਦੌਰਾ ਕਰਨਗੇ PM ਮੋਦੀ, ਪਰਾਕ੍ਰਮ ਦਿਵਸ ਪ੍ਰੋਗਰਾਮ ‘ਚ ਵੀ ਹੋਣਗੇ ਸ਼ਾਮਿਲ

PM Modi in Kolkata: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਅੱਜ ਬੰਗਾਲ ਦਾ ਦੌਰਾ ਕਰਨ ਜਾ ਰਹੇ ਹਨ । ਰਾਜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ । ਹਾਲਾਂਕਿ, ਬੰਗਾਲ ਜਾਣ ਤੋਂ ਪਹਿਲਾਂ ਪੀਐਮ ਮੋਦੀ ਵੀ ਅਸਾਮ ਜਾਣਗੇ । ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ 11 ਵਜੇ ਅਸਾਮ ਵਿੱਚ ਭੂਮੀ ਪੱਟਾ / ਅਲਾਟਮੈਂਟ ਸਰਟੀਫਿਕੇਟ ਵੰਡ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬੰਗਾਲ ਦਾ ਰੁਖ ਕਰਨਗੇ । ਪ੍ਰਧਾਨ ਮੰਤਰੀ 3.30 ਵਜੇ ਕੋਲਕਾਤਾ ਵਿੱਚ ਨੇਤਾਜੀ ਭਵਨ ਦਾ ਦੌਰਾ ਕਰਨਗੇ । ਪ੍ਰਧਾਨ ਮੰਤਰੀ ਮੋਦੀ ਦੁਪਹਿਰ 3.45 ਵਜੇ ਰਾਸ਼ਟਰੀ ਲਾਇਬ੍ਰੇਰੀ ਵਿਖੇ ਕਲਾਕਾਰਾਂ ਨਾਲ ਮੁਲਾਕਾਤ ਕਰਨਗੇ । ਇਸ ਦੇ ਪ੍ਰਧਾਨ ਮੰਤਰੀ ਮੋਦੀ ਸ਼ਾਮ 4.30 ਵਜੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਪ੍ਰਧਾਨ ਮੰਤਰੀ ਇਸ ਮੌਕੇ ਭਾਸ਼ਣ ਵੀ ਦੇਣਗੇ । ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਕਈ ਟਵੀਟ ਵੀ ਕੀਤੇ।

ਅਸਾਮ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕੋਲਕਾਤਾ ਜਾਣਗੇ, ਜਿੱਥੇ ਉਹ ਵਿਕਟੋਰੀਆ ਮੈਮੋਰੀਅਲ ਵਿਖੇ ‘ਪਰਾਕ੍ਰਮ ਦਿਵਸ‘ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ । ਭਾਰਤ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਹਰ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਦੇਸ਼ ਦੇ ਲੋਕ, ਖ਼ਾਸਕਰ ਨੌਜਵਾਨਾਂ ਨੂੰ ਦੇਸ਼ ਭਗਤੀ ਲਈ ਪ੍ਰੇਰਿਤ ਕੀਤਾ ਜਾ ਸਕੇ।

PM Modi in Kolkata
PM Modi in Kolkata

ਇਸ ਮੌਕੇ ਇੱਕ ਸਥਾਈ ਪ੍ਰਦਰਸ਼ਨੀ ਅਤੇ ਨੇਤਾ ਜੀ ਇੱਕ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਦਾ ਉਦਘਾਟਨ ਵੀ ਕੀਤਾ ਜਾਵੇਗਾ । ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਮੋਦੀ ਵੱਲੋਂ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ । ਨੇਤਾ ਜੀ ਦੇ ਥੀਮ ‘ਤੇ ਅਧਾਰਿਤ ਇੱਕ ਸੱਭਿਆਚਾਰਕ ਪ੍ਰੋਗਰਾਮ ‘ਅਮਰਾ ਨੂਤਨ ਜੁਬੋਨੇਰੀ ਦੂਤ’ ਵੀ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕੋਲਕਾਤਾ ਦੀ ਨੈਸ਼ਨਲ ਲਾਇਬ੍ਰੇਰੀ ਦਾ ਦੌਰਾ ਕਰਨਗੇ, ਜਿੱਥੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ “ਰਿ-ਵਿਜ਼ਟਿੰਗ ਦ ਲੇਜੇਂਸੀ ਆਫ਼ ਨੇਤਾਜੀ ਸੁਭਾਸ਼” ਤੇ ਇੱਕ ਕਲਾਕਾਰ ਸ਼ਿਵਿਰ ਦਾ ਆਇਜਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਉੱਥੇ ਮੌਜੂਦ ਕਲਾਕਾਰਾਂ ਅਤੇ ਕਾਨਫਰੰਸ ਭਾਗੀਦਾਰਾਂ ਨਾਲ ਵੀ ਗੱਲਬਾਤ ਕਰਨਗੇ।

ਇਹ ਵੀ ਦੇਖੋ: US ਬੇਸਡ ਕੰਪਨੀ ‘ਚ ਵੱਡੇ ਪੈਕੇਜ ‘ਤੇ ਕਰਦਾ ਦੀ ਜੌਬ, ਕਿਸਾਨ ਅੰਦੋਲਨ ਦਾ ਨੌਜਵਾਨ ‘ਤੇ ਪਿਆ ਅਜਿਹਾ ਅਸਰ,

The post ਨੇਤਾਜੀ ਦੀ ਜਯੰਤੀ ਮੌਕੇ ਅੱਜ ਬੰਗਾਲ ਤੇ ਅਸਾਮ ਦਾ ਦੌਰਾ ਕਰਨਗੇ PM ਮੋਦੀ, ਪਰਾਕ੍ਰਮ ਦਿਵਸ ਪ੍ਰੋਗਰਾਮ ‘ਚ ਵੀ ਹੋਣਗੇ ਸ਼ਾਮਿਲ appeared first on Daily Post Punjabi.



Previous Post Next Post

Contact Form