ਐਤਕੀ ਕਿਸਾਨ ਇੰਝ ਮਨਾਉਣਗੇ ਲੋਹੜੀ ਕਿ ਸੇਕ ਕੇਂਦਰ ਤੱਕ ਪਹੁੰਚੇ, ਜਾਣੋ ਕੀ ਹੈ ‘Master Plan’ !

Farmers Protest: ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ 50 ਦਿਨ ਪੂਰੇ ਹੋਣ ਵਾਲੇ ਹਨ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਅੱਜ ਸ਼ਾਮ ਖੇਤੀ ਕਾਨੂੰਨਾਂ ਦੀ ਕਾਪੀ ਸਾੜ ਕੇ ਲੋਹੜੀ ਮਨਾਉਣਗੇ । ਯੂਪੀ ਗੇਟ ‘ਤੇ ਕਿਸਾਨਾਂ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯੂਪੀ ਗੇਟ ‘ਤੇ ਸ਼ਾਮ ਸਾਢੇ ਪੰਜ ਵਜੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।  

Farmers Protest
Farmers Protest

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਤਿੰਨਾਂ ਕਾਨੂੰਨਾਂ ਦੇ ਅਮਲ ‘ਤੇ ਰੋਕ ਲਗਾਉਂਦੇ ਹੋਏ ਚਾਰ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਕਮੇਟੀ ਵਿੱਚ ਨਹੀਂ ਜਾਣਗੇ । ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਕਿਸਾਨਾਂ ਨੂੰ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 18 ਜਨਵਰੀ ਨੂੰ ਯੂਪੀ ਗੇਟ ‘ਤੇ ਕਿਸਾਨ ਮਹਿਲਾ ਦਿਵਸ ਮਨਾਉਣਗੇ । ਇਸ ਦਿਨ ਸਟੇਜ ਦੀ ਵਾਗਡੋਰ ਮਹਿਲਾ ਕਿਸਾਨਾਂ ਦੇ ਹੱਥਾਂ ਵਿੱਚ ਹੋਵੇਗੀ । ਜੇਕਰ ਇੱਥੇ ਕਿਸਾਨ ਜੱਥੇਬੰਦੀਆਂ ਦੀ ਮੰਨੀਏ ਤਾਂ 17 ਜਨਵਰੀ ਤੋਂ ਮਹਿਲਾ ਕਿਸਾਨ ਅੰਦੋਲਨ ਸਥਾਨ ‘ਤੇ ਪਹੁੰਚਣਾ ਸ਼ੁਰੂ ਕਰ ਦੇਣਗੀਆਂ । ਉਨ੍ਹਾਂ ਦੇ ਰਹਿਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ । ਕਿਸਾਨ ਮਹਿਲਾਵਾਂ ਨੂੰ ਰੋਕਣ ਲਈ ਵੱਖਰੇ ਕੈਂਪ ਤਿਆਰ ਕੀਤੇ ਜਾਣਗੇ । ਇਸ ਦੇ ਨਾਲ ਹੀ ਮਹਿਲਾ ਵਾਲੰਟੀਅਰ ਨੂੰ ਮਹਿਲਾਵਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਤੈਨਾਤ ਕੀਤਾ ਜਾਵੇਗਾ।

Farmers Protest

ਦੱਸ ਦੇਈਏ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਪਰੇਡ ਵਿੱਚ ਸ਼ਾਮਿਲ ਹੋਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ । ਮੰਗਲਵਾਰ ਨੂੰ ਨੌਜਵਾਨ ਕਿਸਾਨਾਂ ਨੇ ਤਿਰੰਗਾ ਬਣੀਆਂ ਟੀ-ਸ਼ਰਟਾਂ ਪਾ ਕੇ ਟਰੈਕਟਰ ਚਲਾ ਕੇ ਅਭਿਆਸ ਕੀਤਾ । ਦਿਨ ਭਰ ਨੌਜਵਾਨਾਂ ਨੇ ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਟਰੈਕਟਰ ਚਲਾ ਕੇ ਅਭਿਆਸ ਕੀਤਾ । 

ਇਹ ਵੀ ਦੇਖੋ: ਸੁਪਰੀਮ ਕੋਰਟ ਤੋਂ ਆਏ ਫੈਸਲੇ ਤੋਂ ਬਾਅਦ ਰਾਜੇਵਾਲ ਤੇ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਮੋਦੀ ਸਰਕਾਰ ਨੂੰ ਲਿਆ’ਤੇ ਪਸੀਨੇ

The post ਐਤਕੀ ਕਿਸਾਨ ਇੰਝ ਮਨਾਉਣਗੇ ਲੋਹੜੀ ਕਿ ਸੇਕ ਕੇਂਦਰ ਤੱਕ ਪਹੁੰਚੇ, ਜਾਣੋ ਕੀ ਹੈ ‘Master Plan’ ! appeared first on Daily Post Punjabi.



Previous Post Next Post

Contact Form