LAC ‘ਤੇ ਫਿਰ ਹੋਈ ਝੜਪ, ਭਾਰਤੀ ਸਰਹੱਦ ਵੱਲ ਘੁਸਪੈਠ ਕਰਨ ਆਏ ਚੀਨ ਦੇ 20 ਸੈਨਿਕ ਜ਼ਖਮੀ

India china face lac dispute : ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪਿੱਛਲੇ ਕਈ ਮਹੀਨਿਆਂ ਤੋਂ ਜਾਰੀ ਤਣਾਅ ਦੇ ਵਿਚਕਾਰ ਸਿੱਕਮ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਝੜਪ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਕਮ ਦੇ ਨਕੁਲਾ ਵਿੱਚ ਤਿੰਨ ਦਿਨ ਪਹਿਲਾਂ ਚੀਨੀ ਫੌਜ ਨੇ ਐਲਏਸੀ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਕੁੱਝ ਸੈਨਿਕ ਭਾਰਤੀ ਖੇਤਰ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਮੇਂ ਦੌਰਾਨ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਰੋਕ ਦਿੱਤਾ ਸੀ।

India china face lac dispute
India china face lac dispute

ਇਸ ਸਮੇਂ ਦੌਰਾਨ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ, ਜਿਸ ਵਿੱਚ ਚਾਰ ਭਾਰਤੀ ਅਤੇ 20 ਚੀਨੀ ਸੈਨਿਕ ਜ਼ਖਮੀ ਹੋ ਗਏ। ਹਾਲਾਂਕਿ, ਸਥਿਤੀ ਤਣਾਅਪੂਰਨ ਹੈ, ਪਰ ਸਥਿਰ ਹੈ। ਭਾਰਤੀ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਗੜ ਰਹੇ ਮੌਸਮ ਦੇ ਹਾਲਾਤ ਦੇ ਬਾਵਜੂਦ, ਭਾਰਤੀ ਖੇਤਰ ਦੇ ਨਾਲ ਲੱਗਦੇ ਹਰ ਥਾਂ ‘ਤੇ ਚੌਕਸੀ ਬਣਾਈ ਰੱਖੀ ਜਾ ਰਹੀ ਹੈ।

ਇਹ ਵੀ ਦੇਖੋ : ਕਿਸਾਨੀ ਪ੍ਰਦਰਸ਼ਨ ਲਈ ਖੰਨਾ ਤੋਂ ਤੁਰ ਪਈ ਇਹ ਖ਼ਾਸ ਟਰਾਲੀ, ਦੇਖੋ ਕੀ ਹੈ ਖ਼ਾਸੀਅਤ

The post LAC ‘ਤੇ ਫਿਰ ਹੋਈ ਝੜਪ, ਭਾਰਤੀ ਸਰਹੱਦ ਵੱਲ ਘੁਸਪੈਠ ਕਰਨ ਆਏ ਚੀਨ ਦੇ 20 ਸੈਨਿਕ ਜ਼ਖਮੀ appeared first on Daily Post Punjabi.



Previous Post Next Post

Contact Form