India-China Standoff: 15 ਘੰਟਿਆਂ ਤੱਕ ਚੱਲੀ 9ਵੇਂ ਦੌਰ ਦੀ ਗੱਲਬਾਤ, ਭਾਰਤ ਨੇ ਕਿਹਾ- ਚੀਨ ਨੂੰ ਪੂਰੀ ਤਰ੍ਹਾਂ ਪਿੱਛੇ ਹਟਣਾ ਪਵੇਗਾ

In ninth round of talks: ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪਿਛਲੇ ਸਾਲ ਮਈ ਦੇ ਸ਼ੁਰੂ ਤੋਂ ਗਤਿਰੋਧ ਜਾਰੀ ਹੈ। ਇਸ ਤਣਾਅ ਨੂੰ ਦੂਰ ਕਰਨ ਲਈ ਭਾਰਤ ਅਤੇ ਚੀਨ ਨੇ ਐਤਵਾਰ ਨੂੰ ਮੋਲਡੋ ਵਿੱਚ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ ਨੌਵਾਂ ਦੌਰ ਦੇਰ ਰਾਤ ਢਾਈ ਵਜੇ ਤੱਕ ਚੱਲੀ । 15 ਘੰਟਿਆਂ ਤੱਕ ਚੱਲੀ ਇਹ ਗੱਲਬਾਤ ਸਰਹੱਦ ‘ਤੇ ਤਣਾਅ ਘੱਟ ਕਰਨ ਲਈ ਰੱਖੀ ਗਈ ਸੀ । ਇਸ ਗੱਲਬਾਤ ਤੋਂ ਪਹਿਲਾਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਚੀਨ ਨੂੰ ਦੋ ਟੁੱਕ ਕਿਹਾ ਸੀ ਕਿ ਭਾਰਤ ਨੂੰ ਵੀ ਹਮਲਾਵਰ ਹੋਣਾ ਆਉਂਦਾ ਹੈ ।

In ninth round of talks
In ninth round of talks

ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ 6 ਨਵੰਬਰ ਨੂੰ 8ਵੇਂ ਦੌਰ ਦੀ ਗੱਲਬਾਤ ਹੋਈ ਸੀ । ਇਸ ਵਿੱਚ ਦੋਵਾਂ ਧਿਰਾਂ ਨੇ ਟਕਰਾਅ ਵਾਲੀਆਂ ਵਿਸ਼ੇਸ਼ ਥਾਵਾਂ ਤੋਂ ਫੌਜ ਨੂੰ ਪਿੱਛੇ ਹਟਾਉਣ ‘ਤੇ ਵਿਆਪਕ ਵਿਚਾਰ ਵਟਾਂਦਰੇ ਕੀਤੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ । ਪੂਰਬੀ ਲੱਦਾਖ ਵਿੱਚ ਦੋਵਾਂ ਪਾਸਿਆਂ ਤੋਂ ਫੌਜ ਅਤੇ ਹਥਿਆਰਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਭਾਰਤ ਨੇ ਚੀਨ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਸਰਹੱਦ ‘ਤੇ ਆਰਟੀਲਰੀ ਗਨ, ਟੈਂਕ, ਹਥਿਆਰਬੰਦ ਵਾਹਨ ਤਾਇਨਾਤ ਕੀਤੇ ਹਨ।

In ninth round of talks
In ninth round of talks

ਸੂਤਰਾਂ ਅਨੁਸਾਰ ਨੌਵੇਂ ਦੌਰ ਦੀ ਗੱਲਬਾਤ ਦੌਰਾਨ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਪੈਨਗੋਂਗ ਝੀਲ ਦੇ ਉੱਤਰੀ ਖੇਤਰਾਂ ਦੇ ਫਿੰਗਰ ਇਲਾਕੇ ਨੂੰ ਫਿਲਹਾਲ ਨੋ ਮੈਨ ਲੈਂਡ ਬਣਾਇਆ ਜਾਵੇ। ਇਸ ਸਮੇਂ ਲੱਦਾਖ ਦੀਆਂ ਘਾਟੀਆਂ ਵਿੱਚ ਤਾਪਮਾਨ ਜ਼ੀਰੋ ਤੋਂ 30 ਡਿਗਰੀ ਨੀਚੇ ਚਲਾ ਗਿਆ ਹੈ। ਹਾਲਾਂਕਿ, ਦੋਵਾਂ ਪਾਸਿਆਂ ਦੀਆਂ ਫੌਜਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਬੇਸ਼ੱਕ ਸਰਦੀਆਂ ਦੇ ਕਾਰਨ ਸਰਹੱਦ ‘ਤੇ ਸ਼ਾਂਤੀ ਬਣੀ ਹੋਈ ਹੈ, ਪਰ ਗਤਿਰੋਧ ਅਜੇ ਵੀ ਕਾਇਮ ਹੈ।

In ninth round of talks

ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਸ਼ਨੀਵਾਰ ਨੂੰ ਚੀਨ ਦਾ ਨਾਮ ਲਏ ਬਿਨ੍ਹਾਂ ਕਿਹਾ ਸੀ ਕਿ ਜੇ ਉਹ ਹਮਲਾਵਰ ਹੋ ਸਕਦੇ ਹਨ ਤਾਂ ਅਸੀਂ ਵੀ ਹਮਲਾਵਰ ਹੋ ਸਕਦੇ ਹਾਂ । ਉਨ੍ਹਾਂ ਨੇ ਇਹ ਬਿਆਨ LAC ‘ਤੇ ਚੀਨ ਦੇ ਹਮਲਾਵਰ ਹੋਣ ਦੀ ਸੰਭਾਵਨਾ ‘ਤੇ ਦਿੱਤਾ ਸੀ ।

ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..

The post India-China Standoff: 15 ਘੰਟਿਆਂ ਤੱਕ ਚੱਲੀ 9ਵੇਂ ਦੌਰ ਦੀ ਗੱਲਬਾਤ, ਭਾਰਤ ਨੇ ਕਿਹਾ- ਚੀਨ ਨੂੰ ਪੂਰੀ ਤਰ੍ਹਾਂ ਪਿੱਛੇ ਹਟਣਾ ਪਵੇਗਾ appeared first on Daily Post Punjabi.



Previous Post Next Post

Contact Form