Facebook-Twitter ਤੋਂ ਬਾਅਦ ਹੁਣ Youtube ਨੇ ਟਰੰਪ ‘ਤੇ ਕੀਤੀ ਇਹ ਵੱਡੀ ਕਾਰਵਾਈ

YouTube deletes Trump video: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸੋਸ਼ਲ ਮੀਡੀਆ ਪਲੇਟਫਾਰਮਸ ਵੱਲੋਂ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ । ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨਾਲ ਤਾਂ ਟਰੰਪ ਦੀ ਦੁਸ਼ਮਣੀ ਕਾਫ਼ੀ ਪੁਰਾਣੀ ਹੈ, ਪਰ ਹੁਣ ਫੇਸਬੁੱਕ ਅਤੇ ਯੂਟਿਊਬ ਵੀ ਟਰੰਪ ਦੇ ਕੰਟੈਂਟ ਦੇ ਖਿਲਾਫ ਕਾਰਵਾਈ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਫੇਸਬੁੱਕ, ਸਨੈਪਚੈਟ ਅਤੇ ਟਵਿੱਟਰ ਨੇ ਟਰੰਪ ਦੇ ਵਿਡੀਓਜ਼, ਪੋਸਟਾਂ ਅਤੇ ਅਕਾਉਂਟਸ ਨੂੰ ਹਟਾ ਦਿੱਤਾ ਸੀ ਅਤੇ ਹੁਣ ਯੂਟਿਊਬ ਨੇ ਵੀ ਡੋਨਾਲਡ ਟਰੰਪ ਵੱਲੋਂ ਅਪਲੋਡ ਕੀਤੀ ਗਈ ਨਵੀਂ ਵੀਡੀਓ ਸਮੱਗਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਨਾਲ ਹੀ ਡੋਨਾਲਡ ਟਰੰਪ ਦੇ ਚੈਨਲ ਨੂੰ ਸੇਵਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਸਪੈਂਡ ਕਰ ਦਿੱਤਾ ਹੈ।

YouTube deletes Trump video
YouTube deletes Trump video

ਦਰਅਸਲ,Youtube ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਟਰੰਪ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜੋ ਕਿ ਸਾਡੀਆਂ ਨੀਤੀਆਂ ਦੀ ਉਲੰਘਣਾ ਕਰ ਰਹੀ ਸੀ। ਜਿਸ ਦੇ ਬਾਅਦ ਉਨ੍ਹਾਂ ਦੇ ਚੈਨਲ ‘ਤੇ ਆਟੋਮੈਟਿਕ ਸਟ੍ਰਾਈਕ ਆ ਗਈ ਹੈ। ਪਹਿਲੀ ਸਟ੍ਰਾਈਕ ਘੱਟੋ-ਘੱਟ ਸੱਤ ਦਿਨਾਂ ਲਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਅਗਲੇ ਸੱਤ ਦਿਨਾਂ ਤੱਕ ਟਰੰਪ ਆਪਣੇ ਚੈਨਲ ‘ਤੇ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕਣਗੇ । ਸਟ੍ਰਾਈਕ ਤੋਂ ਇਲਾਵਾ ਉਨ੍ਹਾਂ ਦੇ ਚੈਨਲ ਦੇ ਕਮੈਂਟ ਸੈਕਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

YouTube deletes Trump video
YouTube deletes Trump video

ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਟਰੰਪ ਦੇ ਕਿਸੇ ਵੀ ਵੀਡੀਓ ਨੇ ਉਸ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਹੈ। ਯੂਟਿਊਬ ‘ਤੇ ਟਰੰਪ ਦੇ ਚੈਨਲ ਦਾ ਨਾਮ Donald J. Trump ਹੈ, ਜਿਸ ਦੇ 2.77 ਮਿਲੀਅਨ ਸਬਸਕ੍ਰਾਇਬਰਸ ਹਨ। ਦਰਅਸਲ, ਯੂਟਿਊਬ ਕਿਸੇ ਚੈਨਲ ‘ਤੇ ਨੀਤੀਆਂ ਦੀ ਉਲੰਘਣਾ ਨੂੰ ਲੈ ਕੇ ਤਿੰਨ ਸਟ੍ਰਾਈਕ ਲਗਾਉਂਦਾ ਹੈ ਅਤੇ ਫਿਰ ਚੈਨਲ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ।

YouTube deletes Trump video

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕ ਅਧਿਕਾਰ ਸਮੂਹ ਨੇ ਟਰੰਪ ਦੇ ਵੀਡੀਓ ਨੂੰ ਯੂ-ਟਿਊਬ ਤੋਂ ਹਟਾਉਣ ਅਤੇ ਉਸ ਦੇ ਚੈਨਲ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ । ਸਮੂਹ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਗੂਗਲ ਅਜਿਹਾ ਨਹੀਂ ਕਰਦਾ ਤਾਂ ਇਸ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਵੀ ਦੇਖੋ: ਸੁਪਰੀਮ ਕੋਰਟ ਤੋਂ ਆਏ ਫੈਸਲੇ ਤੋਂ ਬਾਅਦ ਰਾਜੇਵਾਲ ਤੇ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਮੋਦੀ ਸਰਕਾਰ ਨੂੰ ਲਿਆ’ਤੇ ਪਸੀਨੇ

The post Facebook-Twitter ਤੋਂ ਬਾਅਦ ਹੁਣ Youtube ਨੇ ਟਰੰਪ ‘ਤੇ ਕੀਤੀ ਇਹ ਵੱਡੀ ਕਾਰਵਾਈ appeared first on Daily Post Punjabi.



source https://dailypost.in/news/international/youtube-deletes-trump-video/
Previous Post Next Post

Contact Form