Diljit Dosanjh shared a tweet : 13 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਕਾਰਨ ਇਸ ਤਿਉਹਾਰ ਨੂੰ ਲੈ ਕੇ ਬੱਚਿਆਂ ,ਬਜ਼ੁਰਗਾਂ ਤੇ ਹਰ ਉਮਰ ਦੇ ਲੋਕਾਂ ਵਿੱਚ ਇਸ ਤਿਉਹਾਰ ਨੂੰ ਲੈ ਕੇ ਚਾਅ ਹੁੰਦਾ ਹੈ । ਅੱਜ ਲੋਹੜੀ ਦੇ ਦਿਨ ਸਾਰੇ ਲੋਕ ਇਕ ਦੂਜੇ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ। ਪੰਜਾਬੀ ਅਦਾਕਾਰਾਂ ਦੇ ਨਾਲ ਨਾਲ ਬਾਲੀਵੁੱਡ ਦੇ ਅਦਾਕਾਰ ਵੀ ਪੋਸਟਾਂ ਸਾਂਝੀਆਂ ਕਰ ਰਹੇ ਹਨ ।ਇਸ ਮੋਕੇ ਤੇ ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਰਹੀ ਲੋਕਾਂ ਨੂੰ ਸ਼ੁਬਕਾਮਨਾਵਾ ਦਿੱਤੀਆਂ ਤੇ ਕਿਸਾਨਾਂ ਦਾ ਸਮਰਥਨ ਕੀਤਾ ਉਹਨਾਂ ਦੀ ਇਹ ਟਵੀਟ ਕਾਫੀ ਵਾਇਰਲ ਹੋ ਰਹੀ ਹੈ ।
ਦਿਲਜੀਤ ਨੇ ਇਹ ਲੋਹੜੀ ਕਿਸਾਨਾਂ ਨੂੰ ਸਮਰਪਿਤ ਕੀਤੀ ਹੈ ਤੇ ਆਪਣੀ ਟਵੀਟ ਦੇ ਵਿੱਚ ਲਿਖਿਆ ਕਿ – ‘2021 ਦੇ ਲੋਹੜੀ ਦੇਸ਼ ਦੇ ਕਿਸਾਨਾਂ ਦੇ ਨਾਲ ਬਾਬਾ ਸਭ ਦਾ ਭਲਾ ਕਰੇ ਦਿਲਜੀਤ ਦੀ ਇਹ ਟਵੀਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਪ੍ਰਸ਼ੰਸਕ ਵੀ ਇਸ ਤੇ ਖੂਬ ਪ੍ਰਤੀਕਿਰਿਆ ਦਿਖਾ ਰਹੇ ਹਨ ।
ਖੇਤੀ ਕਾਨੂੰਨਾਂ ਦੇ ਖਿਲਾਫ ਦਿਲਜੀਤ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹਨ ਤੇ ਉਹ ਲਗਾਤਾਰ ਕਿਸਾਨਾਂ ਦਾ ਸਮਰਥਨ ਕਰਦੇ ਆ ਰਹੇ ਹਨ। ਜਿਸ ਦੇ ਚਲਦੇ ਉਹਨਾਂ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਕਾਫੀ ਬਹਿਸ ਹੋਈ ਤੇ ਦਿਲਜੀਤ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉਹਨਾਂ ਦੀ ਮੱਦਦ ਲਾਇ 1 ਕਰੋੜ ਰੁਪਏ ਵੀ ਦਿਤੇ ਸਨ ।
The post ਦਿਲਜੀਤ ਦੋਸਾਂਝ ਨੇ ਦੇਸ਼ ਦੇ ਕਿਸਾਨਾਂ ਨੂੰ Dedicate ਕੀਤੀ ਲੋਹੜੀ , ਸਾਂਝੀ ਕੀਤੀ ਟਵੀਟ appeared first on Daily Post Punjabi.
source https://dailypost.in/news/entertainment/diljit-dosanjh-shared-a-tweet/