Haridwar girl Srishti Goswami: ਉਤਰਾਖੰਡ ਦੇ ਹਰਿਦੁਆਰ ਦੀ ਰਹਿਣ ਵਾਲੀ ਸ੍ਰਿਸ਼ਟੀ ਗੋਸਵਾਮੀ ਰਾਸ਼ਟਰੀ ਲੜਕੀ ਬਾਲ ਦਿਵਸ ਮੌਕੇ 24 ਜਨਵਰੀ ਯਾਨੀ ਕਿ ਅੱਜ ਇੱਕ ਦਿਨ ਲਈ ਰਾਜ ਦੀ ਮੁੱਖ ਮੰਤਰੀ ਬਣੇਗੀ। ਇੱਕ ਦਿਨ ਦੇ ਕਾਰਜਕਾਲ ਵਿੱਚ ਸ੍ਰਿਸ਼ਟੀ ਰਾਜ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰੇਗੀ । ਹਰਿਦੁਆਰ ਦੇ ਦੌਲਤਪੁਰ ਪਿੰਡ ਦੀ ਰਹਿਣ ਵਾਲੀ ਸ੍ਰਿਸ਼ਟੀ ਰੁੜਕੀ ਤੋਂ B.Sc ਐਗਰੀਕਲਚਰ ਕਰ ਰਹੀ ਹੈ। ਸ੍ਰਿਸ਼ਟੀ ਐਤਵਾਰ ਨੂੰ ਉਤਰਾਖੰਡ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਦਾ ਕੰਮ ਵੀ ਦੇਖੇਗੀ । ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ 5-5 ਮਿੰਟ ਦੀ ਪੇਸ਼ਕਾਰੀ ਦੇਣਗੇ।
ਦਰਅਸਲ, ਇਸ ਪ੍ਰੋਗਰਾਮ ਵਿੱਚ ਸਾਰੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਉਤਰਾਖੰਡ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖਿਆ ਹੈ। ਕਮਿਸ਼ਨ ਦੀ ਚੇਅਰਮੈਨ ਊਸ਼ਾ ਨੇਗੀ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਰਾਜ ਵਿਧਾਨ ਸਭਾ ਭਵਨ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਹੋਵੇਗਾ। ਨੇਗੀ ਨੇ ਕਿਹਾ ਕਿ ਕਮਿਸ਼ਨ ਨੇ ਬਾਲ ਅਸੈਂਬਲੀ ਦਾ ਗਠਨ ਕੀਤਾ ਹੈ।

ਦੱਸ ਦੇਈਏ ਕਿ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇਹਰਾਦੂਨ ਵਿੱਚ ਬਾਲ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇੱਕ ਦਿਨ ਲਈ ਸ੍ਰਿਸ਼ਟੀ ਨੂੰ CM ਬਣਾਉਣਗੇ। ਸ੍ਰਿਸ਼ਟੀ 2019 ਵਿੱਚ ਗਰਲਜ਼ ਇੰਟਰਨੈਸ਼ਨਲ ਲੀਡਰਸ਼ਿਪ ਵਿੱਚ ਸ਼ਾਮਿਲ ਹੋਣ ਲਈ ਥਾਈਲੈਂਡ ਗਈ ਸੀ । 2018 ਵਿੱਚ ਉਸਨੂੰ ਉਤਰਾਖੰਡ ਵਿੱਚ ਬਾਲ ਵਿਧਾਨ ਸਭਾ ਦੀ ਕਾਨੂੰਨ ਨਿਰਮਾਤਾ (ਲਾਅਮੇਕਰ) ਚੁਣਿਆ ਗਿਆ ਸੀ।
The post ਅੱਜ ਇਕ ਦਿਨ ਲਈ ਉਤਰਾਖੰਡ ਦੀ CM ਬਣੇਗੀ ਸ੍ਰਿਸ਼ਟੀ, ਸਰਕਾਰੀ ਯੋਜਨਾਵਾਂ ਦੀ ਕਰੇਗੀ ਸਮੀਖਿਆ appeared first on Daily Post Punjabi.