ਭਾਰਤ ਨੇ ਬ੍ਰਾਜ਼ੀਲ ਨੂੰ ਭੇਜੀ ਵੈਕਸੀਨ, ਰਾਸ਼ਟਰਪਤੀ ਬੋਲਸੋਨਾਰੋ ਨੇ ਹਨੂੰਮਾਨ ਜੀ ਦੀ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

Brazil President Bolsonaro thanks PM Modi: ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਹੈ । ਭਾਰਤ ਨੇ ਸ਼ੁੱਕਰਵਾਰ ਤੋਂ ਦੂਜੇ ਦੇਸ਼ਾਂ ਨੂੰ ਵੀ ਕੋਰੋਨਾ ਵੈਕਸੀਨ ਭੇਜਣ ਦਾ ਕੰਮ ਸ਼ੁਰੂ ਕੀਤਾ । ਭਾਰਤ ਨੇ ਬ੍ਰਾਜ਼ੀਲ ਨੂੰ ਕੋਰੋਨਾ ਵੈਕਸੀਨ ਭੇਜੀ ਹੈ। ਇਸ ਨਾਲ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਬਹੁਤ ਖੁਸ਼ ਹਨ। ਉਨ੍ਹਾਂ ਨੇ ਇਸਦੇ ਲਈ ਭਾਰਤ ਦਾ ਧੰਨਵਾਦ ਕਰਦਿਆਂ ਹਨੂੰਮਾਨ ਜੀ ਦੀ ਸੰਜੀਵਨੀ ਬੂਟੀ ਲੈ ਜਾਂਦਿਆਂ ਇੱਕ ਫੋਟੋ ਟਵੀਟ ਕੀਤੀ ਹੈ। 

ਦਰਅਸਲ, ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 20 ਲੱਖ ਡੋਜ਼ ਮਿਲਣ ਤੋਂ ਬਾਅਦ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਖੁਸ਼ੀ ਜ਼ਾਹਿਰ ਕੀਤੀ। ਬੋਲਸੋਨਾਰੋ ਨੇ ਹਨੁਮਾਨ ਜੀ ਦੀ ਸੰਜੀਵਨੀ ਬੂਟੀ ਲਿਜਾ ਰਹੇ ਹਨੂੰਮਾਨ ਜੀ ਦੀ ਤਸਵੀਰ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦਾ ਧੰਨਵਾਦ ਕੀਤਾ । ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਲਿਖਿਆ, “ਗਲੋਬਲ ਰੁਕਾਵਟ ਨੂੰ ਦੂਰ ਕਰਨ ਵਾਲੀਆਂ ਕੋਸ਼ਿਸ਼ਾਂ ਵਿੱਚ ਸ਼ਾਮਿਲ ਇੱਕ ਮਹਾਨ ਸਾਥੀ ਨੂੰ ਪਾ ਕੇ ਬ੍ਰਾਜ਼ੀਲ ਸਨਮਾਨਿਤ ਮਹਿਸੂਸ ਕਰ ਰਿਹਾ ਹੈ। ਭਾਰਤ ਤੋਂ ਬ੍ਰਾਜ਼ੀਲ ਵੈਕਸੀਨ ਦਾ ਨਿਰਯਾਤ ਕਰ ਸਾਡੀ ਮਦਦ ਕਰਨ ਲਈ ਧੰਨਵਾਦ।” ਉਨ੍ਹਾਂ ਨੇ ਹਿੰਦੀ ਵਿੱਚ ਵੀ ‘ਧੰਨਵਾਦ’ ਲਿਖ ਕੇ ਭਾਰਤ ਦੇ ਪ੍ਰਤੀ ਆਪਣਾ ਆਭਾਰ ਜਤਾਇਆ ਹੈ। 

ਅਮਰੀਕਾ ਨੇ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜਣ ਦੇ ਭਾਰਤ ਦੇ ਕਦਮ ਦੀ ਪ੍ਰਸ਼ੰਸਾ ਕੀਤੀ ਹੈ। ਅਮਰੀਕਾ ਨੇ ਕਿਹਾ ਕਿ ਅਸੀਂ ਵਿਸ਼ਵਵਿਆਪੀ ਸਿਹਤ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ । ਭਾਰਤ ਨੇ ਦੱਖਣੀ ਏਸ਼ੀਆ ਵਿੱਚ ਕੋਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਭੇਜੀਆਂ ਹਨ। ਭਾਰਤ ਵੱਲੋਂ ਮਾਲਦੀਵ, ਭੂਟਾਨ, ਬੰਗਲਾਦੇਸ਼ ਅਤੇ ਨੇਪਾਲ ਨੂੰ ਮੁਫਤ ਵਿੱਚ ਵੈਕਸੀਨ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਗਈ ।

Brazil President Bolsonaro thanks PM Modi
Brazil President Bolsonaro thanks PM Modi

ਮਿਲੀ ਜਾਣਕਾਰੀ ਅਨੁਸਾਰ ਭਾਰਤ, ਬ੍ਰਾਜ਼ੀਲ ਅਤੇ ਮੋਰੱਕੋ ਨੂੰ ਕੋਰੋਨਾ ਦੀਆਂ 2 ਤੋਂ 20 ਲੱਖ ਖੁਰਾਕਾਂ ਭੇਜ ਰਿਹਾ ਹੈ। ਮਿਆਂਮਾਰ ਨੂੰ ਵੀ 15 ਲੱਖ ਖੁਰਾਕਾਂ ਦੀ ਖੇਪ ਭੇਜੀ ਗਈ । ਇਸ ਤੋਂ ਇਲਾਵਾ ਸੇਸ਼ੈਲਸ ਨੂੰ ਵੈਕਸੀਨ ਦੀਆਂ 50 ਹਜ਼ਾਰ ਖੁਰਾਕਾਂ ਅਤੇ 1 ਲੱਖ ਖੁਰਾਕਾਂ ਮਾਰੀਸ਼ਸ ਨੂੰ ਭੇਜੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡਿਆ ਵਿੱਚ ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕਈ ਦੇਸ਼ਾਂ ਨੇ ਵੈਕਸੀਨ ਲਈ ਪਹੁੰਚ ਕੀਤੀ ਹੈ। 

ਇਹ ਵੀ ਦੇਖੋ: 4 ਕਿਸਾਨ ਆਗੂਆਂ ਦੀ ਮੌਤ ਦਾ ਪਲਾਨ ਸੁਣੋ ਡੱਲੇਵਾਲ ਤੋਂ, ’60 ਬੰਦਿਆਂ ਨੇ ਕਿਵੇਂ 26 ਨੂੰ ਚਲਾਉਣੀਆਂ ਸੀ ਗੋਲੀਆਂ’ !

The post ਭਾਰਤ ਨੇ ਬ੍ਰਾਜ਼ੀਲ ਨੂੰ ਭੇਜੀ ਵੈਕਸੀਨ, ਰਾਸ਼ਟਰਪਤੀ ਬੋਲਸੋਨਾਰੋ ਨੇ ਹਨੂੰਮਾਨ ਜੀ ਦੀ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ appeared first on Daily Post Punjabi.



Previous Post Next Post

Contact Form