ਪੰਜਾਬੀ ਗਾਇਕ ਪ੍ਰਭ ਗਿੱਲ ਦਾ ਨਵਾਂ ਧਾਰਮਿਕ ਗੀਤ ‘ਭਲਾ ਸਰਬੱਤ ਦਾ’ ਹੋਇਆ ਰਿਲੀਜ਼

Prabh Gill’s new religious song : ਪ੍ਰਭ ਗਿੱਲ ਦਾ ਨਵਾਂ ਗੀਤ ਭਲਾ ਸਰਬਤ ਦਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪ੍ਰਭ ਗਿੱਲ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਮਨੀ ਉਡਾਂਗ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਗਰੂਵਸਟਰ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ‘ਚ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਜੋ ਹਰ ਹਰ ਹਾਲ ‘ਚ ਸਰਬਤ ਦਾ ਭਲਾ ਮੰਗਦੇ ਹਨ । ਇਸ ਧਾਰਮਿਕ ਗੀਤ ‘ਚ ਸਰਬੱਤ ਦੇ ਭਲੇ ਮੰਗਣ ਲਈ ਜਾਣੀ ਜਾਂਦੇ ਕਿਸਾਨਾਂ ਦੀ ਗੱਲ ਕੀਤੀ ਗਈ ਹੈ ।

ਭਾਵੇਂ ਇਨ੍ਹਾਂ ਕਿਸਾਨਾਂ ‘ਤੇ ਡਾਂਗਾ ਵਰ੍ਹਾਈਆਂ ਗਈਆਂ ਪਰ ਉਨ੍ਹਾਂ ਡਾਂਗਾ ਵਰਾਉਣ ਵਾਲਿਆਂ ਨੂੰ ਕਿਸਾਨਾਂ ਵੱਲੋਂ ਲੰਗਰ ਛਕਾਇਆ ਗਿਆ । ਪ੍ਰਭ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਰੋਮਾਂਟਿਕ ਗੀਤਾਂ ਦੇ ਲਈ ਪ੍ਰਭ ਗਿੱਲ ਖਾਸੇ ਮਸ਼ਹੂਰ ਹਨ ਪਰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ‘ਚ ਕਈ ਧਾਰਮਿਕ ਗੀਤ ਵੀ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

Prabh Gill's new religious song
Prabh Gill’s new religious song

ਪੰਜਾਬੀ ਗਾਇਕ ਪ੍ਰਭ ਗਿੱਲ ਜੋ ਕਿ ਦਿੱਲੀ ‘ਚ ਚੱਲ ਰਹੇ ਕਿਸਾਨ ਮੋਰਚੇ ‘ ਚ ਪਹੁੰਚੇ ਹੋਏ ਸੀ । ਉਹ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜੇ ਹੋਏ ਸਨ । ਪ੍ਰਭ ਗਿੱਲ ਸੋਸ਼ਲ ਮੀਡੀਆ ਹੈਂਡਲਰ ਟਵਿੱਟਰ ਉੱਤੇ ਕਾਫੀ ਐਕਟਿਵ ਨੇ । ਜਿੱਥ ਉਹ ਹਰ ਰੋਜ਼ ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਉੱਠਾ ਰਹੇ ਨੇ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਕੁਝ ਕਿਸਾਨ ਦਿਖਾਈ ਦੇ ਰਹੇ ਨੇ ਜੋ ਵਿਲ ਚੇਅਰ ਉੱਤੇ ਨੇ । ਪਰ ਉਹ ਇਸ ਕਿਸਾਨ ਅੰਦੋਲਨ ‘ਚ ਪਹੁੰਚੇ ਨੇ । ਪ੍ਰਭ ਗਿੱਲ ਨੇ ਇਨ੍ਹਾਂ ਕਿਸਾਨ ਵੀਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ । ਤੁਸੀਂ ਵੀ ਕਮੈਂਟ ਕਰਕੇ ਇਨ੍ਹਾਂ ਕਿਸਾਨ ਵੀਰਾਂ ਦੀ ਹੌਸਲਾ ਅਫਜ਼ਾਈ ਕਰ ਸਕਦੇ ਹੋ ।

ਦੇਖੋ ਵੀਡੀਓ : ਰਾਜੇਵਾਲ ਦਾ 26 ਦੀ ਪਰੇਡ ਨੂੰ ਲੈ ਕੇ ਵੱਡਾ ਐਲਾਨ, ਨਾਲੇ ਸਰਕਾਰ ਨੂੰ ਵੀ ਤਾੜਣਾ, ਕਹਿੰਦੇ ਸਾਡੇ ਵੱਲੋਂ ਸਭ ਸਪੱਸ਼ਟ ਹੈ

The post ਪੰਜਾਬੀ ਗਾਇਕ ਪ੍ਰਭ ਗਿੱਲ ਦਾ ਨਵਾਂ ਧਾਰਮਿਕ ਗੀਤ ‘ਭਲਾ ਸਰਬੱਤ ਦਾ’ ਹੋਇਆ ਰਿਲੀਜ਼ appeared first on Daily Post Punjabi.



source https://dailypost.in/news/entertainment/prabh-gills-new-religious-song/
Previous Post Next Post

Contact Form