ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਸਾਰੇ ਐਂਟਰੀ-ਐਗਜ਼ਿਟ ਗੇਟ ਬੰਦ, ਜਾਮਾ ਮਸਜਿਦ ‘ਤੇ ਵੀ ਮੈਟਰੋ ‘ਚ ਨਹੀਂ ਮਿਲੇਗੀ ਐਂਟਰੀ

Delhi metro updates: ਨਵੀਂ ਦਿੱਲੀ: ਲਾਲ ਕਿਲ੍ਹੇ ‘ਤੇ ਮੰਗਲਵਾਰ ਨੂੰ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਵੱਡਾ ਫੈਸਲਾ ਲਿਆ ਹੈ। ਡੀਐਮਆਰਸੀ ਨੇ ਅੱਜ ਸਵੇਰੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਸਾਰੇ ਐਂਟਰੀ-ਐਗਜ਼ਿਟ ਗੇਟ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ।

Delhi metro updates
Delhi metro updates

ਜਿਸ ਤੋਂ ਬਾਅਦ ਯਾਤਰੀ ਹੁਣ ਲਾਲ ਕਿਲ੍ਹੇ ਦੇ ਮੈਟਰੋ ਸਟੇਸ਼ਨ ਤੋਂ ਦਾਖਲ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਜਾਮਾ ਮਸਜਿਦ ਮੈਟਰੋ ਸਟੇਸ਼ਨ ਦਾ ਐਂਟਰੀ ਗੇਟ ਵੀ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਹੋਰ ਸਾਰੇ ਮੈਟਰੋ ਸਟੇਸ਼ਨ ਖੁੱਲੇ ਹਨ ਅਤੇ ਸਾਰੀਆਂ ਲਾਈਨਾਂ ‘ਤੇ ਸੇਵਾਵਾਂ ਸਧਾਰਣ ਹਨ। ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਕੱਲ੍ਹ ਹਿੰਸਾ ਦੌਰਾਨ ਡੀਐਮਆਰਆਈ ਨੇ 12 ਦੇ ਕਰੀਬ ਮੈਟਰੋ ਸਟੇਸ਼ਨ ਬੰਦ ਕੀਤੇ ਸਨ।

Delhi metro updates
Delhi metro updates

ਜ਼ਿਕਰਯੋਗ ਹੈ ਕਿ ਡੀਐਮਆਰਸੀ ਵੱਲੋਂ ਕੱਲ੍ਹ ਜਿਨ੍ਹਾਂ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ ਸੀ, ਉਹ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਰੂਟ ‘ਤੇ ਸਨ। ਹਾਲਾਂਕਿ, ਕਈ ਥਾਵਾਂ ‘ਤੇ ਗਣਤੰਤਰ ਦਿਵਸ ਤਨੂੰ ਲੈ ਕੇ ਸਵੇਰ ਤੋਂ ਹੀ ਮੈਟਰੋ ਸਟੇਸ਼ਨ ਬੰਦ ਸਨ।

Delhi metro updates

ਦੱਸ ਦੇਈਏ ਕਿ ਕੱਲ੍ਹ ਹੋਈ ਹਿੰਸਾ ਦੌਰਾਨ ਡੀਐਮਆਰਸੀ ਨੇ ਦਿੱਲੀ ਗੇਟ ਮੈਟਰੋ ਸਟੇਸ਼ਨ, ਜਾਮਾ ਮਸਜਿਦ ਮੈਟਰੋ ਸਟੇਸ਼ਨ, ਆਈਟੀਓ ਮੈਟਰੋ ਸਟੇਸ਼ਨ, ਇੰਦਰਪ੍ਰਸਥ ਮੈਟਰੋ ਸਟੇਸ਼ਨ, ਸਮਾਈਪੁਰ ਬਾਦਲੀ ਮੈਟਰੋ ਸਟੇਸ਼ਨ, ਰੋਹਿਨੀ ਸੈਕਟਰ 18/19 ਮੈਟਰੋ ਸਟੇਸ਼ਨ, ਜਹਾਂਗੀਰਪੁਰੀ ਮੈਟਰੋ ਸਟੇਸ਼ਨ, ਆਦਰਸ਼ ਨਗਰ ਮੈਟਰੋ ਸਟੇਸ਼ਨ, ਅਜ਼ਾਦਪੁਰ ਮੈਟਰੋ ਸਟੇਸ਼ਨ, ਮਾਡਲ ਟਾਊਨ ਮੈਟਰੋ ਸਟੇਸ਼ਨ, ਜੀਟੀਬੀ ਨਗਰ ਮੈਟਰੋ ਸਟੇਸ਼ਨ ਅਤੇ ਯੂਨੀਵਰਸਿਟੀ ਮੈਟਰੋ ਸਟੇਸ਼ਨ ਬੰਦ ਸਨ।

ਇਹ ਵੀ ਦੇਖੋ: ਦਿੱਲੀ ਵਾਲੇ ਟਰੈਕਟਰ ਰੈਲੀ ਦੇਖ ਹੋਏ ਹੈਰਾਨ ! ਕਹਿੰਦੇ ਕਿਸਾਨਾਂ ਨੇ ਕਰਾਤੀ ਅੱਤ ਰਚ ਦਿੱਤਾ ਇਤਿਹਾਸ..

The post ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਸਾਰੇ ਐਂਟਰੀ-ਐਗਜ਼ਿਟ ਗੇਟ ਬੰਦ, ਜਾਮਾ ਮਸਜਿਦ ‘ਤੇ ਵੀ ਮੈਟਰੋ ‘ਚ ਨਹੀਂ ਮਿਲੇਗੀ ਐਂਟਰੀ appeared first on Daily Post Punjabi.



Previous Post Next Post

Contact Form