ਰਾਹੁਲ ਗਾਂਧੀ ਨੇ ਮਕਰ ਸੰਕ੍ਰਾਂਤੀ ਦੀ ਦਿੱਤੀ ਵਧਾਈ, ਕਿਸਾਨ-ਮਜ਼ਦੂਰਾਂ ਲਈ ਕੀਤੀ ਖਾਸ ਅਰਦਾਸ

Rahul Gandhi greeted farmers: ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉੱਥੇ ਹੀ ਇਸ ਤਿਓਹਾਰ ਨੂੰ ਲੈ ਕੇ ਇੱਕ ਦੂਜੇ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦੇ ਸੰਦੇਸ਼ ਵੀ ਦਿੱਤੇ ਜਾ ਰਹੇ ਹਨ। ਇਸ ਤਰਤੀਬ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ । ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਿਸਾਨਾਂ ਦਾ ਮੁੱਦਾ ਚੁੱਕਿਆ ਹੈ।

ਮਕਰ ਸੰਕ੍ਰਾਂਤੀ ਦਾ ਤਿਉਹਾਰ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨ ਪਿਛਲੇ 50 ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਹਨ । ਇਸ ਦੌਰਾਨ ਰਾਹੁਲ ਗਾਂਧੀ ਨੇ ਮਕਰ ਸੰਕ੍ਰਾਂਤੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਇੱਕ ਟਵੀਟ ਵੀ ਕੀਤਾ।  ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”‘ਵਾਢੀ ਦਾ ਮੌਸਮ ਖੁਸ਼ੀ ਦਾ ਸਮਾਂ ਹੈ । ਮਕਰ ਸੰਕਰਾਂਤੀ, ਪੋਂਗਲ, ਬਿਹੂ, ਭੋਗੀ ਅਤੇ ਉੱਤਰਾਯਣ ਦੀਆਂ ਸ਼ੁੱਭਕਾਮਨਾਵਾਂ ! ਸਾਡੇ ਕਿਸਾਨ-ਮਜ਼ਦੂਰਾਂ ਲਈ ਵਿਸ਼ੇਸ਼ ਅਰਦਾਸਾਂ ਅਤੇ ਸ਼ੁੱਭਕਾਮਨਾਵਾਂ, ਜੋ ਸ਼ਕਤੀਸ਼ਾਲੀ ਤਾਕਤਾਂ ਵਿਰੁੱਧ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ।”

ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਵੀ ਤਾਮਿਲ ਭਾਸ਼ਾ ਵਿੱਚ ਵੀ ਇੱਕ ਟਵੀਟ ਕੀਤਾ ਹੈ। ਰਾਹੁਲ ਗਾਂਧੀ ਨੇ ਤਾਮਿਲ ਭਾਸ਼ਾ ਵਿੱਚ ਟਵੀਟ ਕਰਕੇ ਸਾਰਿਆਂ ਨੂੰ ਪੋਂਗਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੈਂ ਤੁਹਾਡੇ ਨਾਲ ਪੁਨਲ ਮਨਾਉਣ ਲਈ ਅੱਜ ਤਾਮਿਲਨਾਡੂ ਆ ਰਿਹਾ ਹਾਂ। ਮੈਂ ਮਦੁਰੈ ਵਿੱਚ ਜਲਿਕੱਟੂ ਤਿਉਹਾਰ ਵਿੱਚ ਭਾਗ ਲੈ ਰਿਹਾ ਹਾਂ।

Rahul Gandhi greeted farmers
Rahul Gandhi greeted farmers

ਦੱਸ ਦੇਈਏ ਕਿ ਮਕਰ ਸੰਕ੍ਰਾਂਤੀ ਦਾ ਤਿਉਹਾਰ ਦੇਸ਼ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉੱਤਰ ਭਾਰਤ ਵਿੱਚ ਇਸਨੂੰ ਮਕਰ ਸੰਕ੍ਰਾਂਤੀ, ਤਾਮਿਲਨਾਡੂ ਵਿੱਚ ਪੋਂਗਲ, ਅਸਾਮ ਵਿੱਚ ਬਿਹੂ ਅਤੇ ਗੁਜਰਾਤ ਵਿੱਚ ਉੱਤਰਾਯਣ ਵਜੋਂ ਜਾਣਿਆ ਜਾਂਦਾ ਹੈ। ਇਸ ਸਮੇਂ ਕਿਸਾਨ ਨਵੀਂ ਫਸਲ ਦਾ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਇਸ ਤਿਉਹਾਰ ‘ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ।

ਇਹ ਵੀ ਦੇਖੋ: ਸਿਰਮੌਰ ਕਿਸਾਨੀ ਮੰਚ ਤੋਂ ਬਲਬੀਰ ਸਿੰਘ ਰਾਜੇਵਾਲ ਦੀਆਂ ਖਰੀਆਂ-ਖਰੀਆਂ

The post ਰਾਹੁਲ ਗਾਂਧੀ ਨੇ ਮਕਰ ਸੰਕ੍ਰਾਂਤੀ ਦੀ ਦਿੱਤੀ ਵਧਾਈ, ਕਿਸਾਨ-ਮਜ਼ਦੂਰਾਂ ਲਈ ਕੀਤੀ ਖਾਸ ਅਰਦਾਸ appeared first on Daily Post Punjabi.



Previous Post Next Post

Contact Form