ਅੰਦੋਲਨ ਖਰਾਬ ਕਰਨ ਦੇ ਦੋਸ਼ ‘ਤੇ ਪੰਨੂੰ ਨੇ ਕਿਹਾ – ਦੀਪ ਸਿੱਧੂ ਤੇ ਸਰਕਾਰ ਦੀ ਸਾਜਿਸ਼ ‘ਚ ਫਸੇ ਲੋਕ ਪਹੁੰਚੇ ਲਾਲ ਕਿਲ੍ਹੇ

Pannu said people trapped : ਮੰਗਲਵਾਰ 26 ਜਨਵਰੀ ਵਾਲੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਵੀ ਹੋਈ ਹੈ। ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ, ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਸੀ। ਟਰੈਕਟਰ ਰੈਲੀ ਲਈ ਕੇਂਦਰੀ ਦਿੱਲੀ ਵਿੱਚ ਦਾਖਲ ਹੋਏ ਕੁੱਝ ਕਿਸਾਨ ਲਾਲ ਕਿਲ੍ਹੇ ਪਹੁੰਚ ਗਏ ਸੀ ਅਤੇ ਇੱਥੇ ਕੁੱਝ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਹਿਰਾਉਂਦੇ ਵੇਖਿਆ ਗਿਆ ਸੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਮੌਜੂਦ ਸਨ। ਜਾਣਕਾਰੀ ਦੇ ਅਨੁਸਾਰ ਨੇ ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ, ਪੌੜੀਆਂ ਦੇ ਨੇੜੇ ਇੱਕ ਛੋਟੇ ਜਿਹੇ ਪੋਲ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਬਲਕਿ ਨਿਸ਼ਾਨ ਸਾਹਿਬ ਨੂੰ ਕਿਸੇ ਹੋਰ ਪੋਲ ‘ਤੇ ਲਹਿਰਾਇਆ ਗਿਆ ਸੀ।

Pannu said people trapped
Pannu said people trapped

ਇਸ ਮਾਮਲੇ ਤੋਂ ਬਾਅਦ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਅਤੇ ਦੀਪ ਸਿੱਧੂ ’ਤੇ ਅੰਦੋਲਨ ਨੂੰ ਵਿਗਾੜਨ ਅਤੇ ਸਰਕਾਰ ਨਾਲ ਮਿਲ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਤਨਾਮ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਉਹ ਰਿੰਗ ਰੋਡ ‘ਤੇ ਮਜਨੂੰ ਦੇ ਟੀਲੇ ਤੋਂ ਪਰੇਡ ਲੈ ਕੇ ਵਾਪਿਸ ਪਰਤੇ ਸੀ। ਲਾਲ ਕਿਲ੍ਹੇ ‘ਤੇ ਸਮਾਜ ਵਿਰੋਧੀ ਅਨਸਰ ਪਹੁੰਚੇ ਸੀ। ਯੂਨਾਈਟਿਡ ਫਰੰਟ (ਸੰਯੁਕਤ ਮੋਰਚੇ) ਦੇ ਫੈਸਲੇ ਅਨੁਸਾਰ ਹੀ ਉਹ ਅੱਗੇ ਵੱਧਣਗੇ। ਉਨ੍ਹਾਂ ਕਿਹਾ ਅਸੀਂ ਸਿਰਫ ਰਿੰਗ ਰੋਡ ਦੀ ਬਜਾਏ ਦੂਜੇ ਰਸਤੇ ‘ਤੇ ਇਤਰਾਜ਼ ਜਤਾਇਆ ਸੀ। ਪੰਨੂੰ ਨੇ ਕਿਹਾ ਕਿ ਯੂਨਾਈਟਿਡ ਫਰੰਟ ਨੇ ਪਹਿਲਾਂ ਰਿੰਗ ਰੋਡ ’ਤੇ ਕਿਸਾਨਾਂ ਦੀ ਪਰੇਡ ਦਾ ਐਲਾਨ ਕੀਤਾ ਸੀ। ਉਸ ਅਨੁਸਾਰ ਤਿਆਰੀ ਸੀ। ਰਸਤਾ 25 ਨੂੰ ਬਦਲਿਆ ਗਿਆ। ਉਨ੍ਹਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। ਕਿਸਾਨਾਂ ਦੀ ਭਾਵਨਾ ਰਿੰਗ ਰੋਡ ‘ਤੇ ਜਾਣਾ ਸੀ। ਉਨ੍ਹਾਂ ਦੀ ਜੱਥੇਬੰਦੀ ਸ਼ਾਂਤਮਈ ਢੰਗ ਨਾਲ ਪਰੇਡ ਕਰਕੇ ਮਜਨੂੰ ਦੇ ਟੀਲੇ ਤੋਂ ਵਾਪਿਸ ਪਰਤ ਆਈ ਸੀ। ਜਦਕਿ ਦੀਪ ਸਿੱਧੂ ਅਤੇ ਸਰਕਾਰ ਦੀ ਸਾਜਿਸ਼ ਵਿੱਚ ਫਸੇ ਲੋਕ ਲਾਲ ਕਿਲ੍ਹੇ ਵਿੱਚ ਪਹੁੰਚੇ ਸਨ।

ਇਹ ਵੀ ਦੇਖੋ : ਡਾ. ਦਰਸ਼ਨ ਪਾਲ ਕਿਸਾਨ ਮੋਰਚੇ ਦੀ ਸਟੇਜ਼ ਤੋਂ Live, ਕੱਲ੍ਹ ਦਿੱਲੀ ਪਏ ਗਾਹ ‘ਤੇ ਸੁਣੋ ਵੱਡਾ ਬਿਆਨ !

The post ਅੰਦੋਲਨ ਖਰਾਬ ਕਰਨ ਦੇ ਦੋਸ਼ ‘ਤੇ ਪੰਨੂੰ ਨੇ ਕਿਹਾ – ਦੀਪ ਸਿੱਧੂ ਤੇ ਸਰਕਾਰ ਦੀ ਸਾਜਿਸ਼ ‘ਚ ਫਸੇ ਲੋਕ ਪਹੁੰਚੇ ਲਾਲ ਕਿਲ੍ਹੇ appeared first on Daily Post Punjabi.



source https://dailypost.in/news/national/pannu-said-people-trapped/
Previous Post Next Post

Contact Form