ਪੰਜਾਬੀ ਅਦਾਕਾਰ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਪੁਆੜਾ’ , ਹੋਵੇਗੀ ਜਲਦ ਹੀ ਰਿਲੀਜ਼

Upcoming New Movie ‘Puara’ : ਮਸ਼ਹੂਰ ਅਦਾਕਾਰ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਇੱਕ ਵਾਰ ਫਿਰ ਇਹ ਜੋੜੀ ਵੱਡੇ ਪਰਦੇ ਤੇ ਆਪਣਾ ਕਮਾਲ ਦਿਖਾਏਗੀ । ਇਸ ਜੋੜੀ ਦੀ ਨਵੀਂ ਫ਼ਿਲਮ ‘ਪੁਆੜਾ’ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਜਾਣਕਾਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਪੋਸਟਰ ਜਾਰੀ ਕਰਕੇ ਦਿੱਤੀ ਹੈ ।

ਫ਼ਿਲਮ ‘ਪੁਆੜਾ’ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਏਗੀ । ਇੱਕ ਵਾਰ ਫੇਰ ਐਮੀ ਵਿਰਕ ਤੇ ਸੋਨਮ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਐਮੀ ਤੇ ਸੋਨਮ ਦੀ ਜੋੜੀ ਨੂੰ ਫਿਲਮ ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 ਤੇ ਮੁਕਲਾਵਾ ‘ਚ ਇਕੱਠੇ ਕੰਮ ਕਰ ਚੁੱਕੀ ਹੈ ।

Upcoming New Movie 'Puara'
Upcoming New Movie ‘Puara’

ਇੱਕ ਵਾਰ ਫਿਰ ਇਹ ਜੋੜੀ ਵੱਡੇ ਪਰਦੇ ਤੇ ਆਪਣਾ ਕਮਾਲ ਦਿਖਾਏਗੀ । ਇਸ ਫ਼ਿਲਮ ਨੂੰ ਇੰਦਰ ਚਾਹਲ ਨੇ ਡਾਇਰੈਕਟ ਕੀਤਾ ਹੈ । ਪੰਜਾਬੀ ਫ਼ਿਲਮਾਂ ਦੇਖਣ ਵਾਲੇ ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਉੱਘੇ ਅਦਾਕਾਰਾ ਵਿੱਚੋ ਇੱਕ ਹਨ ਹੁਣ ਤੱਕ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਬਹੁਤ ਸਾਰੇ ਗੀਤ ਲੈ ਕੇ ਵੀ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਹਨ।

ਦੇਖੋ ਵੀਡੀਓ : ਦਰਸ਼ਨ ਪਾਲ ਦੇ ਇੱਕ ਲੱਖ 60 ਹਜ਼ਾਰ ਦੇ ਕੋਟ ਦੀ ਕੀ ਹੈ ਅਸਲੀਅਤ ? ਤੁਸੀਂ ਵੀ ਸੁਣੋ ?

The post ਪੰਜਾਬੀ ਅਦਾਕਾਰ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਪੁਆੜਾ’ , ਹੋਵੇਗੀ ਜਲਦ ਹੀ ਰਿਲੀਜ਼ appeared first on Daily Post Punjabi.



source https://dailypost.in/news/entertainment/upcoming-new-movie-puara/
Previous Post Next Post

Contact Form