Singer Jazzy B’s new song : ਜੈਜ਼ੀ ਬੀ ਦਾ ਨਵਾਂ ਗੀਤ ‘ਤੀਰ ਪੰਜਾਬ ਤੋਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੈਜ਼ੀ ਬੀ ਨੇ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਜਿਨ੍ਹਾਂ ਨੇ ਹਰ ਔਖੇ ਵੇਲੇ ‘ਚ ਕੁਰਬਾਨੀਆਂ ਦਿੱਤੀਆਂ ਹਨ । ਇਹ ਪੰਜਾਬੀ ਹੀ ਹਨ ਜਿਨ੍ਹਾਂ ਨੇ ਬਾਰਡਰਾਂ ‘ਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ । ਇਸ ਦੇ ਨਾਲ ਹੀ ਗੁਰੂ ਸਾਹਿਬਾਨ ਨੇ ਵੀ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਰਬੰਸ ਵਾਰ ਦਿੱਤਾ ਸੀ ।
ਹੁਣ ਉਨ੍ਹਾਂ ਪੰਜਾਬੀਆਂ ਨੂੰ ਹੀ ਅੱਤਵਾਦੀ ਦੱਸਿਆ ਜਾ ਰਿਹਾ ਹੈ । ਇਸ ਗੀਤ ਦੇ ਖੂਬਸੂਰਤ ਦੇ ਬੋਲ ਨਵੀ ਬੱਸੀ ਪਠਾਣਾਂ ਅਤੇ ਵਰਿੰਦਰ ਸੀਮਾ ਨੇ ਲਿਖੇ ਨੇ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਤ ਗੀਤ ਗਾਏ ਹਨ ।ਉਨ੍ਹਾਂ ‘ਚ ਗਾਇਕ ਹਰਫ ਚੀਮਾ, ਕੰਵਰ ਗਰੇਵਾਲ, ਰਣਜੀਤ ਬਾਵਾ ਸਣੇ ਕਈ ਗਾਇਕ ਸ਼ਾਮਿਲ ਹਨ ।
ਜੈਜ਼ੀ ਬੀ ਸ਼ੁਰੂ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ । ਜਦੋ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਉਸ ਸਮੇ ਤੋਂ ਹੀ ਸੋਸ਼ਲ ਮੀਡਿਆ ਰਹੀ ਤੇ ਕੈਨੇਡਾ ਵਿੱਚ ਵੀ ਜੈਜ਼ੀ ਬੀ ਨੇ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਸੀ । ਤੇ ਇੰਡੀਆ ਆਉਣ ਤੋਂ ਬਾਅਦ ਉਹਨਾਂ ਨੇ ਦਿੱਲੀ ਅੰਦੋਲਨ ਵਾਲੀ ਜਗਾਹ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ । ਤੇ ਸੇਵਾ ਕੀਤੀ ਨਾਲ ਹੀ ਆਪਣੇ ਵਿਚਾਰਾਂ ਰਾਹੀਂ ਨੌਜੁਆਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਬਜ਼ੁਰਗਾਂ ਦੇ ਨਾਲ ਚੱਲਣ ।
ਦੇਖੋ ਵੀਡੀਓ : ਟਰੈਕਟਰ ਨਹੀਂ ਇਹ ਹੈ ਟੈਂਕ, ਕੀਮਤ 1 ਕਰੋੜ, 26 ਨੂੰ ਕਰੇਗਾ ਮਾਰਚ ਦੀ ਅਗਵਾਈ ਲੱਗਣ ਜਾ ਰਹੀ ਹੈ ਤੋਪ
The post ਪੰਜਾਬੀ ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਤੀਰ ਪੰਜਾਬ ਤੋਂ’ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.
source https://dailypost.in/news/entertainment/singer-jazzy-bs-new-song/