Rupinder Handa shared video : ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ । ਰੁਪਿੰਦਰ ਹਾਂਡਾ ਨੂੰ ਅਕਸਰ ਮੋਰਚੇ ਵਾਲੀ ਥਾਂ ਤੇ ਕਿਸਾਨਾਂ ਦੀ ਸੇਵਾ ਕਰਦੇ ਦੇਖਿਆ ਜਾ ਸਕਦਾ ਹੈ । ਜਿਸ ਦੀਆਂ ਵੀਡੀਓ ਤੇ ਤਸਵੀਰਾਂ ਅਕਸਰ ਰੁਪਿੰਦਰ ਹਾਂਡਾ ਵੱਲੋਂ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਰੁਪਿੰਦਰ ਹਾਂਡਾ ਨੇ ਨੌਜਵਾਨਾਂ ਦੇ ਨਾਲ ਸਿਰਸਾ ਤੋਂ ਦਿੱਲੀ ਤੱਕ ਕਿਸਾਨ ਰੈਲੀ ਕੱਢੀ ਹੈ ।
ਇਸ ਰੈਲੀ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਹੈ ਤੇ ਖੇਤੀ ਬਿੱਲਾਂ ਖਿਲਾਫ ਰੋਸ ਜਤਾਇਆ ਹੈ । ਇਸ ਰੈਲੀ ਦੀਆਂ ਕੁਝ ਵੀਡੀਓ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਵਿੱਚ ਨੌਜਵਾਨਾਂ ਦਾ ਜਜ਼ਬਾ ਦੇਖਦੇ ਹੀ ਬਣ ਰਿਹਾ ਹੈ । ਇਹਨਾਂ ਵੀਡੀਓ ਵਿੱਚੋਂ ਇੱਕ ਵੀਡੀਓ ਬਹੁਤ ਹੀ ਖਾਸ ਹੈ ।

ਇਸ ਵੀਡੀਓ ਵਿੱਚ ਇੱਕ ਨੌਜਵਾਨ ਆਪਣੇ ਮੋਟਰ ਸਾਈਕਲ ਤੇ ਕਿਸਾਨੀ ਦਾ ਝੰਡਾ ਬੁਲੰਦ ਕਰਦਾ ਦਿਖਾਈ ਦੇ ਰਿਹਾ ਹੈ । ਇਹ ਨੌਜਵਾਨ ਚਲਦੇ ਮੋਟਰਸਾਈਕਲ ਤੇ ਕਿਸਾਨਾਂ ਦਾ ਝੰਡਾ ਚੁੱਕ ਕੇ ਖੜਾ ਹੋ ਜਾਂਦਾ ਹੈ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨੂੰ ਦੇਖਕੇ ਹਰ ਇੱਕ ਦਾ ਹੌਂਸਲਾ ਵੱਧ ਰਿਹਾ ਹੈ । ਰੁਪਿੰਦਰ ਹਾਂਡਾ ਕਾਫੀ ਸਮੇਂ ਤੋਂ ਕਿਸਾਨਾਂ ਦੇ ਸਮਰਥਨ ਵਿੱਚ ਆਈ ਹੈ ਤੇ ਦਿੱਲੀ ਜਾ ਕੇ ਵੀ ਕਿਸਾਨਾਂ ਨੂੰ ਸੁਪੋਰਟ ਕੀਤਾ।
ਦੇਖੋ ਵੀਡੀਓ : ਅੱਧੀ ਰਾਤ ਸੋਹਣੀਆਂ ਮੁਟਿਆਰਾਂ ਆਈਆਂ ਸਿੰਘੂ ਬਾਡਰ ਤੇ ਫੇਰ ਭਰ ਗਈਆਂ ਟਰਾਲੀਆਂ ਤੁਸੀ ਵੀ ਦੇਖੋ ਇਹ ਰੌਣਕਾਂ
The post ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਕੱਢੀ ਕਾਰ ਰੈਲੀ ਦੀਆਂ ਵੀਡੀਓ ਕੀਤੀਆਂ ਸਾਂਝੀਆਂ appeared first on Daily Post Punjabi.
source https://dailypost.in/news/entertainment/rupinder-handa-shared-video/