UN statement says peaceful protests: ਭਾਰਤ ‘ਚ ਕਿਸਾਨਾਂ ‘ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੋਈ ਝੜਪ ਵਿਚਾਲੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨਿਓ ਗੁਤੇਰੇਜ਼ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ, ਇਕੱਠੇ ਹੋਣ ਦੀ ਆਜ਼ਾਦੀ ਦਾ ਸਨਮਾਨ ਕਰਨਾ ਜ਼ਰੂਰੀ ਹੈ। ਜਨਰਲ ਸਕੱਤਰ ਗੁਤੇਰੇਜ਼ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਨਵੀਂ ਦਿੱਲੀ ‘ਚ ਹੋਈ ਹਿੰਸਾ ਦੇ ਸਵਾਲ ‘ਤੇ ਕਿਹਾ, ਜਿਵੇ ਕਿ ਅਸੀਂ ਅਜਿਹੇ ਕਈ ਮਾਮਲਿਆਂ ‘ਚ ਕਹਿੰਦੇ ਹਾਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ, ਇਕੱਠੇ ਹੋਣ ਦੀ ਆਜ਼ਾਦੀ ਤੇ ਅਹਿੰਸਾ ਦਾ ਸਨਮਾਨ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਹੱਕ ‘ਚ ਬੀਤੇ ਦਿਨ ਦਿੱਲੀ ‘ਚ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਚ 300 ਤੋਂ ਵੱਧ ਮੁਲਾਜਮ ਜਖਮੀ ਹੋਏ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਹੁਣ ਤੱਕ ਕਈ ਕਿਸਾਨਾਂ ਦੀ ਵੀ ਮੌਤ ਹੋ ਚੁੱਕੀ ਹੈ।
The post ਸੰਯੁਕਤ ਰਾਸ਼ਟਰ ਦਾ ਬਿਆਨ ਕਿਹਾ ਸ਼ਾਂਤਮਈ ਧਰਨਿਆਂ ਦਾ ਕਰਨਾ ਚਾਹੀਦਾ ਹੈ ਸਨਮਾਨ appeared first on Daily Post Punjabi.
source https://dailypost.in/news/international/un-statement-says-peaceful-protests/