ਅਦਾਕਾਰਾ ਨੀਰੂ ਬਾਜਵਾ ਨੇ ਦਿੱਤੀ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ , ਸਾਂਝੀ ਕੀਤੀ ਪੋਸਟ

Neeru Bajwa gives Congratulations Lohri : ਦੇਸ਼ ਭਰ ‘ਚ ਲੋਹੜੀ ਦੀਆਂ ਰੌਣਕਾਂ ਹਨ ।ਪੰਜਾਬ ‘ਚ ਵੀ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਇਸ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਵੀ ਲੋਹੜੀ ਦੇ ਮੌਕੇ ‘ਤੇ ਵਧਾਈ ਦਿੱਤੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।

ਲੋਹੜੀ ਦਾ ਤਿਉਹਾਰ ਉੱਤਰ ਭਾਰਤ ‘ਚ ਬੜੇ ਹੀ ਚਾਅ ਦੇ ਨਾਲ ਮਨਾਇਆ ਜਾਂਦਾ ਹੈ । ਪਰ ਪੰਜਾਬ ‘ਚ ਇਸ ਤਿਉਹਾਰ ‘ਤੇ ਰੌਣਕ ਵੇਖਣ ਲਾਇਕ ਹੁੰਦੀ ਹੈ । ਇਸ ਦਿਨ ਬੱਚੇ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗਦੇ ਹਨ, ਜਦੋਂਕਿ ਰਾਤ ਦੇ ਵੇਲੇ ਜਿਸ ਘਰ ‘ਚ ਲੋਹੜੀ ਹੁੰਦੀ ਹੈ ਉਸ ਘਰ ‘ਚ ਭੁੱਗਾ ਬਾਲਿਆ ਜਾਂਦਾ ਹੈ ।

Neeru Bajwa gives Congratulations Lohri
Neeru Bajwa gives Congratulations Lohri

ਇਸ ਤਿਉਹਾਰ ਨੂੰ ਲੋਕ ਨੱਚ ਗਾ ਕੇ ਮਨਾਉਂਦੇ ਹਨ । ਨੀਰੂ ਬਾਜਵਾ ਨੇ ਵੀ ਸਮੂਹ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਸਭ ਲਈ ਇਸ ਤਿਉਹਾਰ ਦੇ ਮੌਕੇ ਖੁਸ਼ੀਆਂ ਖੇੜਿਆਂ ਦੀ ਕਾਮਨਾ ਕੀਤੀ ਹੈ । ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਜਿਹਨਾਂ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ।

ਦੇਖੋ ਵੀਡੀਓ : ਟਰੈਕਟਰ ਨਹੀਂ ਇਹ ਹੈ ਟੈਂਕ, ਕੀਮਤ 1 ਕਰੋੜ, 26 ਨੂੰ ਕਰੇਗਾ ਮਾਰਚ ਦੀ ਅਗਵਾਈ ਲੱਗਣ ਜਾ ਰਹੀ ਹੈ ਤੋਪ

The post ਅਦਾਕਾਰਾ ਨੀਰੂ ਬਾਜਵਾ ਨੇ ਦਿੱਤੀ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ , ਸਾਂਝੀ ਕੀਤੀ ਪੋਸਟ appeared first on Daily Post Punjabi.



source https://dailypost.in/news/entertainment/neeru-bajwa-gives-congratulations-lohri/
Previous Post Next Post

Contact Form