ਪੰਜਾਬੀ ਗਾਇਕ ਜੱਸ ਬਾਜਵਾ ਨੇ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਲੋਕਾਂ ਨੂੰ ਬਚਣ ਦੀ ਗੱਲ ਆਖੀ , ਕੀਤੀ ਖ਼ਾਸ ਅਪੀਲ

Jass Bajwa made a special appeal : ਪੰਜਾਬੀ ਗਾਇਕ ਜੱਸ ਬਾਜਵਾ ਨੇ ਲਾਈਵ ਹੋ ਕਿ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆਏ । ਉਨ੍ਹਾਂ ਨੇ ਰਾਕੇਸ਼ ਟਿਕੈਤ ਬਾਰੇ ਗੱਲ ਕੀਤੀ ਅਤੇ ਨਾਲ ਹੀ ਉਨ੍ਹਾਂ ਦੀ ਤਾਰੀਫ ਕੀਤੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਆਪਣੇ ਵਿਚਾਰ ਸਭ ਦੇ ਨਾਲ ਸਾਂਝੇ ਕੀਤੇ ਨੇ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਵਾਲੇ ਲੋਕਾਂ ਨੂੰ ਵੱਧ-ਚੜ੍ਹੇ ਕੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣਾ ਚਾਹੀਦਾ ਹੈ । ਕਿਸਾਨਾਂ ਦਾ ਸਾਥ ਦੇਈਏ । ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ ।

ਜੱਸ ਬਾਜਵਾ ਨੇ ਸ਼ਹੀਦ ਹੋਏ ਇੱਕ ਕਿਸਾਨ ਵੀਰ ਬਾਰੇ ਵੀ ਕੁੱਝ ਗੱਲਾਂ ਆਖਿਆ ਕਿ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ। ਓਹਨਾ ਨੇ ਕਿਹਾ ਸਾਨੂੰ ਮਾਣ ਹੈ ਰਾਕੇਸ਼ ਟਾਕੈਟ ਜੀ ਤੇ ਜੋ ਅੰਦੋਲਨ ਦੇ ਵਿੱਚ ਡੱਟੇ ਰਹੇ। ਉਹਨਾਂ ਦੇ ਪਰਿਵਾਰ ਤੇ ਪਿਛੋਕੜ ਦੀ ਵੀ ਸ਼ਲਾਂਗਾ ਕਰਦੇ ਹੋਏ ਨਜ਼ਰ ਆਏ ਜੱਸ ਬਾਜਵਾ। ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬਾਰਡਰ ਤੇ ਪਹੁੰਚੇ ਤਾ ਜੋ ਅਸੀਂ ਇਸ ਅੰਦੋਲਨ ਤੇ ਜਿੱਤ ਪ੍ਰਾਪਤ ਕਰ ਸਕੀਏ। ਜੱਸ ਬਾਜਵਾ ਨੇ ਕਿਹਾ ਸਰਕਾਰ ਇਹ ਨਾ ਸਮਝੇ ਕਿ ਇਹ ਅੰਦੋਲਨ ਮੁੱਕ ਜਾਣਾ ਹੈ।

Jass Bajwa made a special appeal
Jass Bajwa made a special appeal

ਪੰਜਾਬ ਤੇ ਹਰਿਆਣਾ ਦੇ ਜਵਾਨ ਤੇ ਕਿਸਾਨ ਵੀਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਧਰਨੇ ਤੇ ਪਹੁੰਚ ਰਹੇ ਹਨ। ਜੱਸ ਬਾਜਵਾ ਨੇ ਤਿਰੰਗੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਅਸੀਂ ਉਸ ਦਾ ਅਪਮਾਨ ਨਹੀਂ ਕਰ ਸਕਦੇ। ਕੁੱਝ ਕੁ ਮੀਡੀਆ ਵਾਲੇ ਬਹੁਤ ਹੀ ਜ਼ਿਆਦਾ ਗ਼ਲਤ ਚੀਜ਼ਾਂ ਦਿਖਾ ਰਹੇ ਹਨ। ਅਸੀਂ ਸੋਰਫ ਉੱਥੇ ਜਾ ਕੇ ਸ਼ਾਂਤਮਈ ਢੰਗ ਨਾਲ ਪਰੇਡ ਕੀਤੀ। ਜਿਹੜੇ ਕੁੱਝ ਕੁ ਸਾਡੇ ਵੀਰ ਲਾਲ ਕਿਲ੍ਹੇ ਤਰੇ ਪਹੁੰਚੇ ਓਹਨਾ ਨੇ ਕਿਹਾ ਕਿ ਉਹ ਸਿਰਫ ਜਜ਼ਬਾਤੀ ਹੋ ਕੇ ਓਥੇ ਪਹੁੰਚੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਭਰਾ ਨਹੀਂ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ । ਪੰਜਾਬੀ ਗਾਇਕ ਕਿਸਾਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਲਗਾਤਾਰ ਕਿਸਾਨੀ ਗੀਤ ਲੈ ਕੇ ਆ ਰਹੇ ਨੇ। ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਪ ਸਭ ਨੇ ਉਸੇ ਹੀ ਜੋਸ਼ ਨਾਲ ਸਭ ਨੇ ਬਾਰਡਰ ਤੇ ਪਹੁੰਚਣਾ ਹੈ ਤੇ ਅੰਦੋਲਨ ਜਾਰੀ ਰੱਖਣਾ ਹੈ।

ਦੇਖੋ ਵੀਡੀਓ : Singhu Border Clash Live | Farmers Protest Live Update | News18 Punjab Haryana Himachal

The post ਪੰਜਾਬੀ ਗਾਇਕ ਜੱਸ ਬਾਜਵਾ ਨੇ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਲੋਕਾਂ ਨੂੰ ਬਚਣ ਦੀ ਗੱਲ ਆਖੀ , ਕੀਤੀ ਖ਼ਾਸ ਅਪੀਲ appeared first on Daily Post Punjabi.



source https://dailypost.in/news/entertainment/jass-bajwa-made-a-special-appeal/
Previous Post Next Post

Contact Form