ਪੰਜਾਬੀ ਗਾਇਕ ਪ੍ਰਭ ਗਿੱਲ ਦਾ ਨਵਾਂ ਕਿਸਾਨੀ ਗੀਤ ‘ਭਲਾ ਸਰਬੱਤ ਦਾ’,ਦਾ ਪੋਸਟਰ ਹੋਇਆ ਰਿਲੀਜ਼

Prabh Gill’s New Farmer Song : ਪੰਜਾਬੀ ਇੰਡਸਟਰੀ ਦੇ ਗਾਇਕ ਪ੍ਰਭ ਗਿੱਲ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ । ‘ਭਲਾ ਸਰਬੱਤ ਦਾ’ ਟਾਈਟਲ ਹੇਠ ਉਹ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਇਸ ਤੋਂ ਪਹਿਲਾਂ ਵੀ ਕਈ ਨਾਮੀ ਗਾਇਕ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦਾ ਹੌਸਲਾ ਵਧਾ ਚੁੱਕੇ ਨੇ।

ਗਾਇਕ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਪੰਜਾਬ ਪੰਜਾਬੀ ਤੇ ਕਿਸਾਨ ਦੀ ਚੜਦੀਕਲਾ ਲਈ ਅਰਦਾਸ ਕਰਦਾ ਇਹ ਗੀਤ ਉਮੀਦ ਹੈ ਪਸੰਦ ਕਰੋਗੇ..ਰਿਲੀਜ਼ਿੰਗ ਬਹੁਤ ਜਲਦ’ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਸਭ ਨੂੰ ਇਸ ਗੀਤ ਦੇ ਆਉਂਣ ਦੀ ਉਡੀਕ ਹੈ।

Prabh Gill's New Farmer Song
Prabh Gill’s New Farmer Song

ਦੇਸ਼ ਦਾ ਅੰਨਦਾਤਾ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਇਸ ਪ੍ਰਦਰਸ਼ਨ ਦੇ ਚੱਲਦੇ ਕਈ ਕਿਸਾਨ ਸ਼ਹੀਦ ਹੋ ਗਏ ਨੇ। ਕੇਂਦਰ ਸਰਕਾਰ ਨਾਲ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਹੀ ਰਹੀਆਂ ਨੇ । ਕੇਂਦਰ ਦਾ ਕਹਿਣਾ ਹੈ ਕਿ ਅਸੀਂ ਕਾਨੂੰਨ ਵਾਪਿਸ ਨਹੀਂ ਲਵਾਗੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅੰਦੋਲਨ ਬੰਦ ਨਹੀਂ ਕਰਾਂਗੇ ਜਦੋ ਤੱਕ ਕੇਂਦਰ ਸਾਡੀਆਂ ਮੰਗਾਂ ਨਹੀਂ ਮੰਨਦੀ।

ਦੇਖੋ ਵੀਡੀਓ : ਸਿਰਮੌਰ ਕਿਸਾਨੀ ਮੰਚ ਤੋਂ ਬਲਬੀਰ ਸਿੰਘ ਰਾਜੇਵਾਲ ਦੀਆਂ ਖਰੀਆਂ-ਖਰੀਆਂ

The post ਪੰਜਾਬੀ ਗਾਇਕ ਪ੍ਰਭ ਗਿੱਲ ਦਾ ਨਵਾਂ ਕਿਸਾਨੀ ਗੀਤ ‘ਭਲਾ ਸਰਬੱਤ ਦਾ’,ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.



source https://dailypost.in/news/entertainment/prabh-gills-new-farmer-song/
Previous Post Next Post

Contact Form