ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਧਮਕੀ, ਕਿਹਾ- “ਜੇ ਮੈਂ ਤੁਹਾਡੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਤਾਂ….

Deep Sidhu threatened farmer leaders: ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਗਾਏ ਜਾਣ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ ਠਹਿਰਾਏ ਜਾ ਰਹੇ ਪੰਜਾਬੀ ਸਿੰਗਰ ਦੀਪ ਸਿੱਧੂ ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ। ਉਸਨੇ ਬੁੱਧਵਾਰ ਦੇਰ ਰਾਤ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਆ ਕੇ ਕਿਸਾਨ ਨੇਤਾਵਾਂ ਨੂੰ ਧਮਕੀ ਦਿੰਦਿਆਂ ਕਿਹਾ- ਤੁਸੀਂ ਮੈਨੂੰ ਗੱਦਾਰ ਦਾ ਸਰਟੀਫਿਕੇਟ ਦਿੱਤਾ ਹੈ, ਜੇ ਮੈਂ ਤੁਹਾਡੀਆਂ ਪਰਤਾਂ ਖੋਲ੍ਹਣਾ ਸ਼ੁਰੂ ਕਰਾਂਗਾ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਦਾ ਰਸਤਾ ਨਹੀਂ ਮਿਲੇਗਾ। ਸਿੱਧੂ ਨੇ ਇਸ ਤੋਂ ਅੱਗੇ ਕਿਹਾ ਕਿ ਮੈਨੂੰ ਇਸ ਲਈ ਲਾਈਵ ਆਉਣਾ ਪਿਆ ਕਿਉਂਕਿ ਮੇਰੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ । ਬਹੁਤ ਕੁਝ ਝੂਠ ਫੈਲਾਇਆ ਜਾ ਰਿਹਾ ਹੈ। ਮੈਂ ਬਹੁਤ ਸਾਰੇ ਦਿਨਾਂ ਤੋਂ ਇਹ ਸਭ ਪੀ ਰਿਹਾ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਸਾਂਝੇ ਸੰਘਰਸ਼ ਨੂੰ ਠੇਸ ਪਹੁੰਚੇ, ਪਰ ਤੁਸੀ ਜਿਸ ਪੜਾਅ ‘ਤੇ ਆ ਗਏ ਹੋ ਉਥੇ ਕੁਝ ਗੱਲਾਂ ਕਰਨੀਆਂ ਬਹੁਤ ਜਰੂਰੀ ਹੋ ਗਈਆਂ ਹਨ।

Deep Sidhu threatened farmer leaders
Deep Sidhu threatened farmer leaders

ਸਿੱਧੂ ਨੇ ਵੀਡੀਓ ਵਿੱਚ ਕਿਹਾ ਕਿ ਉਸ ਦੌਰਾਨ ਸਟੇਜ ‘ਤੇ ਸਥਿਤੀ ਅਜਿਹੀ ਹੋ ਗਈ ਸੀ ਕਿ ਉਸ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਉਥੋਂ ਚਲੇ ਗਏ। ਇਸ ਤੋਂ ਬਾਅਦ ਨਿਹੰਗਾਂ ਦੀਆਂ ਜੱਥੇਬੰਦੀਆਂ ਨੇ ਹਾਲਾਤ ਖਰਾਬ ਹੋਣ ਦਾ ਕਹਿੰਦੇ ਹੋਏ ਮੈਨੂੰ ਉੱਥੇ ਬੁਲਾਇਆ। ਮੈਂ ਉੱਥੇ ਸਟੇਜ ‘ਤੇ ਜਾ ਕੇ ਕਿਸਾਨ ਆਗੂਆਂ ਦਾ ਸਮਰਥਨ ਕੀਤਾ। ਦਿੱਲੀ ਹਿੰਸਾ ਬਾਰੇ ਬੋਲਦਿਆਂ ਦੀਪ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਲਾਲ ਕਿਲ੍ਹੇ ‘ਤੇ ਪਹੁੰਚਿਆ ਤਾਂ ਗੇਟ ਟੁੱਟ ਚੁੱਕਿਆ ਸੀ। ਹਜ਼ਾਰਾਂ ਦੀ ਭੀੜ ਉਸ ਵਿੱਚ ਖੜ੍ਹੀ ਸੀ। ਮੈਂ ਬਾਅਦ ਵਿੱਚ ਉਸ ਸੜਕ ‘ਤੇ ਪਹੁੰਚਿਆ ਜਿੱਥੇ ਸੈਂਕੜੇ ਟਰੈਕਟਰ ਪਹਿਲਾਂ ਹੀ ਖੜ੍ਹੇ ਸਨ। ਮੈਂ ਪੈਦਲ ਹੀ ਕਿਲ੍ਹੇ ਦੇ ਅੰਦਰ ਪਹੁੰਚਿਆ । ਉਥੇ ਕੋਈ ਕਿਸਾਨ ਆਗੂ ਨਜ਼ਰ ਨਹੀਂ ਆਇਆ । ਇੱਥੇ ਕੋਈ ਵੀ ਵਿਅਕਤੀ ਨਹੀਂ ਸੀ ਜੋ ਵੱਡੀਆਂ ਗੱਲਾਂ ਕਰ ਰਹੇ ਸੀ।

Deep Sidhu threatened farmer leaders
Deep Sidhu threatened farmer leaders

ਇਸ ਤੋਂ ਇਲਾਵਾ ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਕਿ ਅਸੀਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ । ਅਸੀਂ ਕੋਈ ਹਿੰਸਾ ਨਹੀਂ ਕੀਤੀ । ਕਿਸੇ ਨੇ ਸਾਡੇ ਲੋਕਾਂ ‘ਤੇ ਲਾਠੀਚਾਰਜ ਨਹੀਂ ਕੀਤਾ, ਸਭ ਕੁਝ ਸੁਚਾਰੂ ਢੰਗ ਨਾਲ ਹੋ ਗਿਆ। ਅਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਪ੍ਰਤੀ ਸਰਕਾਰ ਦਾ ਰਵੱਈਆ ਸਹੀ ਨਹੀਂ ਸੀ, ਉਨ੍ਹਾਂ ਨੇ ਵਾਰ-ਵਾਰ ਸਾਡਾ ਅਪਮਾਨ ਕੀਤਾ।

Deep Sidhu threatened farmer leaders

ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ । ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ । ਇਸ ਕੇਸ ਵਿੱਚ ਦਰਜ ਐਫਆਈਆਰ ਵਿੱਚ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ।

ਇਹ ਵੀ ਦੇਖੋ: ਦੀਪ ਸਿੱਧੂ ਨੇ ਕਿਵੇਂ ਨੌਜਵਾਨਾਂ ਨੂੰ ਭੜਕਾਇਆ ਜੋਗਿੰਦਰ ਯਾਦਵ ਨੇ ਦੱਸੀ ਇਕੱਲੀ-ਇਕੱਲੀ ਗੱਲ, ਸੁਣ ਕੇ ਹੋਵੋਗੇ ਹੈਰਾਨ

The post ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਧਮਕੀ, ਕਿਹਾ- “ਜੇ ਮੈਂ ਤੁਹਾਡੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਤਾਂ…. appeared first on Daily Post Punjabi.



Previous Post Next Post

Contact Form