ਗਾਇਕ ਹਰਭਜਨ ਮਾਨ ਦਾ ਨਵਾਂ ਗੀਤ ‘ਬਾਜਾਂ ਵਾਲਿਆਂ’ ਦਾ ਪੋਸਟਰ ਹੋਇਆ ਰਿਲੀਜ਼

New song Bajaan Walia’s Poster released : ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਬਹੁਤ ਜਲਦ ਇੱਕ ਹੋਰ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜਜ਼ਬਾਤਾਂ ਦੇ ਨਾਲ ਭਰਿਆ ਆਪਣੇ ਗੀਤ ਦਾ ਪੋਸਟਰ ਨੂੰ ਸਾਂਝਾ ਕੀਤਾ ਹੈ । ਜੀ ਹਾਂ ‘ਬਾਜਾਂ ਵਾਲਿਆਂ’ (BAAJAN WALEYA) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ ।

ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਐ ਮੇਰੇ ਦਸ਼ਮੇਸ਼ ਪਿਤਾ ,ਇੱਕ ਅਰਦਾਸ, ਬੇਨਤੀ ਆਪ ਜੀ ਦੇ ਪਾਸ..ਪਰਖ ਦੀ ਘੜੀ ਫੇਰ ਆਈ ਬਾਜਾਂ ਵਾਲ਼ਿਆ। ਅੰਗ ਸੰਗ ਰਹੀਂ ਤੂੰ ਸਹਾਈ ਬਾਜਾਂ ਵਾਲ਼ਿਆ’। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸਾਨਾਂ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ ।

New song Bajaan Walia's Poster released
New song Bajaan Walia’s Poster released

ਪ੍ਰਸ਼ੰਸਕ ਕਮੈਂਟ ਕਰਕੇ ਵਾਹਿਗੁਰੂ ਜੀ ਲਿਖ ਰਹੇ ਨੇ ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਇਸ ਤੋਂ ਪਹਿਲਾਂ ਵੀ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੀ ਹੌਸਲਾ ਅਫਜਾਈ ਕਰ ਰਹੇ ਨੇ । ਉਹ ਦਿੱਲੀ ਕਿਸਾਨੀ ਮੋਰਚੇ ‘ਚ ਸ਼ਾਮਿਲ ਹੋਏ ਨੇ । ਕਿਸਾਨਾਂ ਦੇ ਇਸ ਅੰਦੋਲਨ ਨੂੰ ਉਹ ਲਗਾਤਾਰ ਸਪੋਰਟ ਕਰ ਰਹੇ ਹਨ ਤੇ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਹੋਂਸਲਾ ਅਫਜਾਈ ਵੀ ਕਰ ਰਹੇ ਹਨ ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੈ ਹਰਭਜਨ ਮਾਨ ਉਸ ਦਿਨ ਤੋਂ ਹੀ ਦਿੱਲੀ ਗਏ ਹਨ।

ਦੇਖੋ ਵੀਡੀਓ : ਕਿਸਾਨਾਂ ਦੀ ਦਿੱਲੀ ਪੁਲਿਸ ਨਾਲ ਮੀਟਿੰਗ ‘ਚੋ ਬਾਹਰ ਨਿਕਲੇ ਯੋਗਿੰਦਰ ਯਾਦਵ ਨਾਲ ਸਿੱਧੀ ਗੱਲਬਾਤ LIVE !

The post ਗਾਇਕ ਹਰਭਜਨ ਮਾਨ ਦਾ ਨਵਾਂ ਗੀਤ ‘ਬਾਜਾਂ ਵਾਲਿਆਂ’ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.



source https://dailypost.in/news/entertainment/new-song-bajaan-walias-poster-released/
Previous Post Next Post

Contact Form