Bengal BJP Chief Dilip Ghosh: ਪੱਛਮੀ ਬੰਗਾਲ ਦੇ ਭਾਜਪਾ ਮੁਖੀ ਦਿਲੀਪ ਘੋਸ਼ ਨੇ ਮੰਗਲਵਾਰ ਨੂੰ ਗਣਤੰਤਰ ਦਿਵਸ ਪ੍ਰੋਗਰਾਮ ਦੌਰਾਨ ਬੀਰਭੂਮ ਜ਼ਿਲ੍ਹੇ ਦੇ ਇੱਕ ਪਾਰਟੀ ਦਫਤਰ ਵਿਖੇ ਗਲਤੀ ਨਾਲ ਉਲਟਾ ਤਿਰੰਗਾ ਲਹਿਰਾ ਦਿੱਤਾ । ਪਾਰਟੀ ਦੇ ਰਾਮਪੁਰਹਾਟ ਦਫਤਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਤੁਰੰਤ ਬਾਅਦ ਘੋਸ਼ ਨੂੰ ਅਹਿਸਾਸ ਹੋਇਆ ਕਿ ਤਿਰੰਗਾ ਉਲਟਾ ਸੀ ਅਤੇ ਬਾਅਦ ਵਿੱਚ ਇਸ ਨੂੰ ਉਨ੍ਹਾਂ ਵਲੋਂ ਸਹੀ ਢੰਗ ਨਾਲ ਲਹਿਰਾ ਕੇ ਆਪਣੀ ਗਲਤੀ ਸੁਧਾਰ ਲਈ ਗਈ ।
ਹਾਲਾਂਕਿ, ਤ੍ਰਿਣਮੂਲ ਕਾਂਗਰਸ ਨੇ ਭਾਜਪਾ ਪਾਰਟੀ ‘ਤੇ ਤੰਜ ਕਸਦਿਆਂ ਕਿਹਾ ਕਿ ਜਿਹੜੇ ਲੋਕ ਰਾਸ਼ਟਰੀ ਝੰਡਾ ਸਹੀ ਤਰ੍ਹਾਂ ਨਹੀਂ ਲਹਿਰਾ ਸਕਦੇ, ਉਹ ਦੇਸ਼ ਜਾਂ ਕਿਸੇ ਰਾਜ ਨੂੰ ਚਲਾਉਣ ਦੇ ਅਯੋਗ ਹਨ । ਘੋਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਸ਼ਰਮਨਾਕ ਪਲ ਸੀ ਅਤੇ ਇਹ ਗਲਤੀ ਨਾਲ ਹੋਇਆ । ਕਿਸੇ ਦਾ ਇਰਾਦਾ ਰਾਸ਼ਟਰੀ ਝੰਡਾ ਅਪਮਾਨ ਕਰਨ ਦਾ ਨਹੀਂ ਸੀ। ਹਾਲਾਂਕਿ, ਮੈਂ ਪਾਰਟੀ ਦੇ ਮੈਂਬਰਾਂ ਨੂੰ ਭਵਿੱਖ ਵਿੱਚ ਸਾਵਧਾਨ ਰਹਿਣ ਲਈ ਕਿਹਾ ਹੈ।”

ਇਸ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਜ਼ਿਲ੍ਹਾ ਤ੍ਰਿਣਮੂਲ ਦੇ ਮੁਖੀ ਅਨੁਬ੍ਰਤਾ ਮੰਡਲ ਨੇ ਕਿਹਾ ਕਿ ਜਿਹੜੇ ਲੋਕ ਰਾਸ਼ਟਰੀ ਝੰਡਾ ਸਹੀ ਢੰਗ ਨਾਲ ਨਹੀਂ ਲਹਿਰਾ ਸਕਦੇ, ਉਹ ਦੇਸ਼ ਜਾਂ ਕਿਸੇ ਰਾਜ ਨੂੰ ਚਲਾਉਣ ਦੇ ਸਮਰੱਥ ਨਹੀਂ ਹਨ।
ਇਹ ਵੀ ਦੇਖੋ: ਦਿੱਲੀ ਦੇ ਦਿਲਵਾਲੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਕਹਿੰਦੇ ਮੋਢੇ ਨਾਲ ਮੋਢਾ ਜੋੜ ਖੜੇ ਹਾਂ ਨਾਲ
The post ਬੰਗਾਲ ਦੇ ਭਾਜਪਾ ਮੁਖੀ ਨੇ ਗ਼ਲਤੀ ਨਾਲ ਲਹਿਰਾਇਆ ਉਲਟਾ ਤਿਰੰਗਾ appeared first on Daily Post Punjabi.