ਦਿੱਲੀ ‘ਚ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਇੱਕ ਕਿਸਾਨ ਦੀ ਹੋਈ ਮੌਤ, ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਵੀਡੀਓ

Harjeet Harman shares video : ਬੀਤੇ ਦਿਨ ਗਣਤੰਤਰ ਦਿਹਾੜੇ ਦੇ ਮੌਕੇ ‘ਤੇ ਕਿਸਾਨਾਂ ਵੱਲੋਂ ਟ੍ਰੈਕਟਰ ਮਾਰਚ ਕੱਢਿਆ ਗਿਆ । ਇਸ ਮਾਰਚ ਦੇ ਦੌਰਾਨ ਗੋਲੀ ਲੱਗਣ ਨਾਲ ਰੋਡ ‘ਤੇ ਹੀ ਇੱਕ ਕਿਸਾਨ ਦੀ ਮੌਤ ਹੋ ਗਈ ।ਜਿਸ ਦਾ ਇੱਕ ਵੀਡੀਓ ਹਰਜੀਤ ਹਰਮਨ ਨੇ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਜਾਬਰ ਹਕੂਮਤ ਦੇ ਅੜੀਅਲ ਵਤੀਰੇ ਦੀ ਭੇਟਾ ਚੜਿਆ ਇੱਕ ਮਾਂ ਦਾ ਲਾਲ ਸ਼ਰਮ ਅਉਂਦੀ ਆ ਦੇਸ਼ ਦੇ ਕੁਰਪਟ ਸਿਸਟਮ ਤੇ ਜਿੱਥੇ ਅੰਨਦਾਤੇ ਨੂੰ ਗੋਲੀ ਨਾਲ ਸ਼ਹੀਦ ਕੀਤਾ।

ਤਿਰੰਗਾਂ ਵੀ ਰੋ ਰਿਹਾ ਹੋਣਾਂ ਵਾਹਿਗੁਰੂ ਮੋਰਚੇ ਦੇ ਸ਼ਹੀਦ ਵੀਰ ਨੂੰ ਆਪਣੇ ਚ ਨਿਵਾਸ ਬਖਸ਼ੇ’ । ਮੰਗਲਵਾਰ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਸਬੰਧੀ ਹੁਣ ਤਕ 15 ਐਫ.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਨਜਫਗੜ੍ਹ, ਹਰੀਦਾਸ ਨਗਰ, ਉੱਤਮ ਨਗਰ ‘ਚ ਇਕ-ਇਕ ਐਫਆਈਆਰ ਰਾਤ ਹੋ ਚੁੱਕੀ ਸੀ। ਹੁਣ ਤਕ ਦੀ ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ ‘ਚ ਕੁੱਲ 15 ਐਫਆਈਆਰ ਕੱਲ੍ਹ ਦੀ ਹਿੰਸਾ ਨੂੰ ਲੈਕੇ ਦਰਜ ਹੋਈਆਂ ਹਨ ।

Harjeet Harman shares video
Harjeet Harman shares video

ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸਿੰਘੂ ਸਰਹੱਦ, ਟਿੱਕਰੀ ਸਰਹੱਦ ਅਤੇ ਗਾਜ਼ੀਪੁਰ ਸਰਹੱਦ ਤੋਂ ਕ੍ਰਮਵਾਰ 62 ਕਿਲੋਮੀਟਰ, 60 ਕਿਲੋਮੀਟਰ ਅਤੇ 46 ਕਿਲੋਮੀਟਰ ਦੇ ਰਸਤੇ ਤੇ ਜਾਣ ਵਾਲੇ ਤਿੰਨ ਰਸਤੇ ਤੇ ਟਰੈਕਟਰ ਰੈਲੀ ਕੱਢਣ ਦੀ ਆਗਿਆ ਦਿੱਤੀ ਸੀ। ਦਰਸ਼ਨ ਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਅਤੇ ਜੋਗਿੰਦਰ ਸਿੰਘ ਉਗਰਾਹ ਨੂੰ ਰੈਲੀ ਦੌਰਾਨ ਪੁਲਿਸ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ, ਪੁਲਿਸ ਨੇ ਆਦੇਸ਼ ਦਿੱਤਾ ਕਿ 5000 ਟਰੈਕਟਰਾਂ ਵਾਲੇ ਵੱਧ ਤੋਂ ਵੱਧ 5000 ਵਿਅਕਤੀ ਗਣਤੰਤਰ ਦਿਵਸ ਰੈਲੀ ਵਿਚ ਦੁਪਹਿਰ ਤੋਂ ਸ਼ਾਮ 5 ਵਜੇ ਤੱਕ ਹਿੱਸਾ ਲੈ ਸਕਦੇ ਸਨ । ਜਿਸ ਦੋਰਾਨ ਇਸ ਮਾਰਚ ਵਿੱਚ ਝੜਪਾਂ ਵੀ ਹੋਈਆਂ ਸਨ।

ਦੇਖੋ ਵੀਡੀਓ : ਦਿੱਲੀ ਵਾਲੇ ਟਰੈਕਟਰ ਰੈਲੀ ਦੇਖ ਹੋਏ ਹੈਰਾਨ ! ਕਹਿੰਦੇ ਕਿਸਾਨਾਂ ਨੇ ਕਰਾਤੀ ਅੱਤ ਰਚ ਦਿੱਤਾ ਇਤਿਹਾਸ..

The post ਦਿੱਲੀ ‘ਚ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਇੱਕ ਕਿਸਾਨ ਦੀ ਹੋਈ ਮੌਤ, ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਵੀਡੀਓ appeared first on Daily Post Punjabi.



source https://dailypost.in/news/entertainment/harjeet-harman-shares-video/
Previous Post Next Post

Contact Form