ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕੀਤਾ ਕਿਸਾਨਾਂ ਦਾ ਸਮਰਥਨ ,ਪ੍ਰਸ਼ੰਸਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਕੀਤੀ ਅਪੀਲ

Himanshi Khurana support farmers : ਸੋਸ਼ਲ ਮੀਡੀਆ ਤੇ ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰਾ ਹਿਮਾਂਸ਼ੀ ਖੁਰਾਣਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੈ ਪਰ ਹਿਮਾਂਸ਼ੀ 26 ਜਨਵਰੀ ਦੀਆਂ ਕੁਝ ਘਟਨਾਵਾਂ ਨੂੰ ਲੈ ਕੇ ਦੁੱਖੀ ਹੈ । ਪਰ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ ।

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਉਹ ਅਸੀਮ ਰਿਆਜ਼ ਦੇ ਨਾਲ ਮੁੰਬਈ ‘ਚ ਜਿਮ ਵਿੱਚੋਂ ਨਿਕਲਦੀ ਨਜ਼ਰ ਆਈ। ਜਦੋਂ ਹਿਮਾਂਸ਼ੀ ਦੀ ਨਜ਼ਰ ਪਪਾਰਾਜੀ ‘ਤੇ ਪਈ, ਤਾਂ ਉਹ ਪਹਿਲਾਂ ਤਾਂ ਥੋੜ੍ਹਾ ਜਿਹਾ ਮੁਸਕਰਾਈ । ਇਸ ਤੋਂ ਬਾਅਦ ਹਿਮਾਂਸ਼ੀ ਨੇ ਕਿਹਾ, ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’। ਜਦੋਂ ਕਿਸਾਨਾਂ ਦੀ ਰੈਲੀ ਵਿੱਚ ਹੋਈ ਹਿੰਸਾ ਤੇ ਹੰਗਾਮੇ ਬਾਰੇ ਪੁੱਛਿਆ ਗਿਆ ਤਾਂ ਹਿਮਾਂਸ਼ੀ ਨੇ ਕਿਹਾ, ‘ਕਿਸਾਨਾਂ ਦਾ ਸਮਰਥਨ ਕਰੋ। ਬਿਲਕੁਲ ਕਰੋ। ਬਸ ਅੱਜ ਮੂਡ ਚੰਗਾ ਨਹੀਂ। ਕਿਸਾਨਾਂ ਦਾ ਸਮਰਥਨ ਕਰੋ।’

Himanshi Khurana support farmers
Himanshi Khurana support farmers

ਕਿਸਾਨਾਂ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । ਪੰਜਾਬੀ ਸਿਤਾਰੇ ਇਸ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹਨ ।ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਸਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਖਾਲਸਾ ਏਡ ਦੇ ਵਲੰਟੀਅਰਸ ਦੇ ਨਾਲ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤੋਂ ਪਹਿਲਾਂ ਵੀ ਹਿਮਾਂਸ਼ੀ ਕਿਸਾਨਾਂ ਦੇ ਹੱਕ ‘ਚ ਲਗਾਤਾਰ ਪੋਸਟਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਹਿਮਾਂਸ਼ੀ ਨੇ ਕਿਸਾਨਾਂ ਦਾ ਵਿਰੋਧ ਕਰਨ ਵਾਲੀ ਕੰਗਨਾ ਨੂੰ ਟਵਿੱਟਰ ’ਤੇ ਕਰਾਰਾ ਜਵਾਬ ਦਿੱਤਾ ਸੀ । ਇਸ ਟਵੀਟ ਤੋਂ ਬਾਅਦ ਕੰਗਨਾ ਨੇ ਹਾਲੇ ਇਸ ਦਾ ਕੋਈ ਜੁਆਬ ਨਹੀਂ ਦਿੱਤਾ ।ਹਿਮਾਂਸ਼ੀ ਨੇ ਇੱਕ ਕਾਰਟੂਨ ਸਾਂਝਾ ਕਰਦੇ ਹੋਏ ਲਿਖਿਆ – ‘ਜੇ ਇਨ੍ਹਾਂ ਬਜ਼ੁਰਗ ਔਰਤਾਂ ਨੇ ਭੀੜ ਵਿੱਚ ਸ਼ਾਮਲ ਹੋਣ ਲਈ ਪੈਸੇ ਲਏ ਹਨ… ਤੁਸੀਂ ਸਰਕਾਰ ਦੀ ਹਿਮਾਇਤ ਲਈ ਕਿੰਨੇ ਪੈਸੇ ਲਏ’।

ਦੇਖੋ ਵੀਡੀਓ : ‘ਸਾਡੇ ਨਾਲ 2 ਮਹੀਨੇ ਤੋਂ ਅੰਦੋਲਨ ਤੋੜਨ ਨੂੰ ਹੀ ਬੈਠਾ ਸੀ Deep Sidhu’, ਸੁਣੋ ਸਿੱਧੇ ਹੋਏ ਗੁਰਨਾਮ ਚੜੂਨੀ !

The post ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕੀਤਾ ਕਿਸਾਨਾਂ ਦਾ ਸਮਰਥਨ ,ਪ੍ਰਸ਼ੰਸਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਕੀਤੀ ਅਪੀਲ appeared first on Daily Post Punjabi.



Previous Post Next Post

Contact Form