ਪੰਜਾਬੀ ਗਾਇਕਾ ਕੌਰ ਬੀ ਲਾਲ ਰੰਗ ਦੇ ਸੂਟ ‘ਚ ਆਈ ਨਜ਼ਰ , ਸਾਂਝੀ ਕੀਤੀ ਵੀਡੀਓ

Singer Kaur B in a red suit : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਾਕਮਾਲ ਤੇ ਖ਼ੂਬਸੂਰਤ ਗਾਇਕਾ ਕੌਰ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਕੌਰ ਬੀ ਅਕਸਰ ਸੋਸ਼ਲ ਮੀਡਿਆ ਤੇ ਕੁੱਝ ਨਾ ਕੁੱਝ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਤੇ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ।

ਉਹ ਲਾਲ ਰੰਗ ਦੇ ਸੂਟ ‘ਚ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆਈ । ਉਨ੍ਹਾਂ ਨੇ ਪੰਜਾਬੀ ਗੀਤ ‘Teri Wait’ ਉੱਤੇ ਅਦਾਕਾਰੀ ਕਰਦੀ ਹੋਈ ਆਪਣੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ । ਇਹ ਵੀਡੀਓ ਤੇ ਫੋਟੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

Singer Kaur B in a red suit
Singer Kaur B in a red suit

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟੀ ਗੀਤ ਦੇ ਚੁੱਕੇ ਨੇ । ਉਹ ‘ਬਜਟ’, ‘ਪਰਾਂਦਾ’, ‘ਜੁੱਤੀ ਪਟਿਆਲੇ ਦੀ’, ‘ਪੀਜ਼ਾ ਹੱਟ ‘ਤੇ’ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਕੌਰ ਬੀ ਦੇ ਸਾਰੇ ਹੀ ਗੀਤ ਬਹੁਤ ਹੀ ਜਿਆਦਾ ਵੱਡੀਆਂ ਹੁੰਦੇ ਨੇ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਓਂਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਪੰਜਾਬੀ ਗਾਇਕ ਬਹੁਤ ਸੁਪੋਰਟ ਕਰ ਰਹੇ ਹਨ ਜਿਸ ਦੇ ਚਲਦੇ ਕੌਰ ਬੀ ਨੇ ਵੀ ਦਿੱਲੀ ਜਾ ਕੇ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਤੇ ਸੇਵਾ ਕੀਤੀ ਸੀ।

ਦੇਖੋ ਵੀਡੀਓ : 26 ਦੀ ਟ੍ਰੈਕਟਰ ਪਰੇਡ ਲਈ ਪੁਲਿਸ ਰਸਤਾ ਖਾਲੀ ਕਰੇ, ਸਰਕਾਰ ਵੀ ਹੁਣ ਘਬਰਾ ਚੁੱਕੀ ਹੈ- ਮਨਜੀਤ ਸਿੰਘ ਰਾਏ

The post ਪੰਜਾਬੀ ਗਾਇਕਾ ਕੌਰ ਬੀ ਲਾਲ ਰੰਗ ਦੇ ਸੂਟ ‘ਚ ਆਈ ਨਜ਼ਰ , ਸਾਂਝੀ ਕੀਤੀ ਵੀਡੀਓ appeared first on Daily Post Punjabi.



source https://dailypost.in/news/entertainment/singer-kaur-b-in-a-red-suit/
Previous Post Next Post

Contact Form