ਧਰਨੇ ’ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਇੱਕ ਪਾਕਿਸਤਾਨੀ ਗਾਇਕ ਨੇ ਗਾਇਆ ਗੀਤ , ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Pakistani singer support Farmers : ਕਿਸਾਨ ਅੰਦੋਲਨ ਦੇ ਚਰਚੇ ਹਰ ਪਾਸੇ ਹੋ ਰਹੇ ਹਨ, ਇੱਥਂੋ ਤੱਕ ਕਿ ਗਵਾਂਢੀ ਮੁਲਕ ਪਾਕਿਸਤਾਨ ਵਿੱਚ ਵੀ ਕਿਸਾਨਾਂ ਦੇ ਮੁੱਦੇ ‘ਤੇ ਗੱਲ ਬਾਤ ਹੋ ਰਹੀ ਹੈ । ਪਾਕਿਸਤਾਨ ਦੇ ਇੱਕ ਗਾਇਕ ਨੇ ਇਸ ਅੰਦੋਲਨ ਨੂੰ ਲੈ ਕੇ ਇੱਕ ਗੀਤ ਗਾਇਆ ਹੈ ਜਿਹੜਾ ਕਿ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ ।

ਇਹ ਗੀਤ ਪਾਕਿਸਤਾਨੀ ਗਾਇਕ ਜਵਾਦ ਅਹਿਮਦ ਨੇ ਗਾਇਆ ਹੈ । ਇਸ ਗੀਤ ਨੂੰ ‘ਉੱਠ ਉਤਾਂਹ ਨੂੰ ਕਿਸਾਨਾਂ, ਹੁਣ ਤੂੰ ਜੀਣਾਂ ਐਂ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਨੂੰ ਗੀਤ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

Pakistani singer support Farmers
Pakistani singer support Farmers

ਇਸ ਗੀਤ ਨੂੰ ਲੈ ਕੇ ਪਾਕਿਸਤਾਨੀ ਗਾਇਕ ਦਾ ਕਹਿਣਾ ਹੈ ਕਿ ਉਸ ਨੇ ਇਹ ਗੀਤ ਕਿਸਾਨਾਂ ਦੇ ਹਲਾਤ ਨੂੰ ਦੇਖ ਕੇ ਗਾਇਆ ਹੈ । ਕਿਸਾਨਾਂ ਦਾ ਬੁਰਾ ਹਾਲ ਭਾਰਤ ਵਿੱਚ ਹੀ ਨਹੀਂ ਬਲਕਿ ਉਹਨਾਂ ਦੇ ਦੇਸ਼ ਵਿੱਚ ਵੀ ਹੈ । ਇਸ ਗੀਤ ਨੂੰ ਦਰਸ਼ਕਾਂ ਦੇ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਭਾਰਤ ਵਿੱਚ ਵੀ ਬਹੁਤ ਸਾਰੇ ਵਰਗ ਕਿਸਾਨਾਂ ਦੇ ਨਾਲ ਆ ਖੜੇ ਹਨ ਤੇ ਬਹੁਤ ਵਰਗ ਉਹਨਾਂ ਦੇ ਇਸ ਅੰਦੋਲਨ ਦਾ ਵਿਰੋਧ ਵੀ ਕਰ ਰਹੇ ਹਨ।

ਦੇਖੋ ਵੀਡੀਓ : ਸੁਪਰੀਮ ਕੋਰਟ ਆਏ ਫੈਸਲੇ ਤੋਂ ਬਾਅਦਸਿੰਘੂ ਬਾਰਡਰ ਪਹੁੰਚੇ ਬੱਬੂ ਮਾਨ ਨੇ ਖੇਤੀ ਕਾਨੂੰਨਾਂ ਦੀ ਕਾਪੀਆਂ ਨੂੰ ਲਾਈ ਅੱਗ

The post ਧਰਨੇ ’ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਇੱਕ ਪਾਕਿਸਤਾਨੀ ਗਾਇਕ ਨੇ ਗਾਇਆ ਗੀਤ , ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.



source https://dailypost.in/news/entertainment/pakistani-singer-support-farmers/
Previous Post Next Post

Contact Form