Sunanda Sharma shared video : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੇ ਨਵੇਂ ਗੀਤ ‘ਪਾਗਲ ਨਹੀਂ ਹੋਣਾ’ ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਅਜੇ ਤੱਕ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ । ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।
ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਨੇ ਆਪਣੀ ਪਹਾੜੀ ਲੁੱਕ ‘ਚ ਦਿਖਾਈ ਦੇ ਰਹੀ ਹੈ । ਵੀਡੀਓ ਨੂੰ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਪਾਗਲ ਨਹੀਂ ਹੋਣਾ’ ਉੱਤੇ ਹੀ ਬਣਾਈ ਹੈ ।

ਗਾਇਕਾ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਪ੍ਰਸ਼ੰਸਕਾਂ ਨੂੰ ਹਮੇਸ਼ਾ ਤੋਂ ਹੀ ਉਹਨਾਂ ਦੇ ਗੀਤਾਂ ਦੇ ਆਉਣ ਦੀ wait ਰਹਿੰਦੀ ਹੈ। ਸੁਨੰਦਾ ਸ਼ਰਮਾ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਜਿਸ ਕਰਕੇ ਦਰਸ਼ਕਾਂ ਨੂੰ ਹਰ ਵਾਰ ਉਹਨਾਂ ਦਾ ਵੱਖਰਾ ਅੰਦਾਜ ਦੇਖਣਾ ਵੀ ਬਹੁਤ ਪਸੰਦ ਹੈ।
ਦੇਖੋ ਵੀਡੀਓ : ਜੇਲ ਤੋਂ ਬਾਹਰ ਆਉਣ ਤੋਂ ਬਾਅਦ Kisan Andolan ਦੀ ਸਟੇਜ ਤੋਂ ਗਰਜਿਆ ਪੰਜਾਬੀ ਗਾਇਕ Shree Brar
The post ਸੁਨੰਦਾ ਸ਼ਰਮਾ ਨੇ ਕੁੱਝ ਵੱਖਰੇ ਅੰਦਾਜ਼ ਵਿੱਚ ਵੀਡੀਓ ਕੀਤੀ ਸਾਂਝੀ , ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ appeared first on Daily Post Punjabi.