ਕਿਸਾਨ ਅੰਦੋਲਨ : ਕੀ ਸੁਪਰੀਮ ਕੋਰਟ ਕਰੇਗਾ ਮਸਲੇ ਦਾ ਹੱਲ ? ਕੁੱਝ ਸਮੇ ਤੱਕ ਸ਼ੁਰੂ ਹੋਵੇਗੀ ਸੁਣਵਾਈ

Farmer protest supreme court hearing : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ 50 ਦਿਨ ਪੂਰੇ ਹੋਣ ਵਾਲੇ ਹਨ। ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿੱਚ ਇਸ ਮੁੱਦੇ ‘ਤੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ, ਇਸ ਦੌਰਾਨ ਅੱਜ ਸੁਪਰੀਮ ਕੋਰਟ ਇਸ ਮਾਮਲੇ ‘ਤੇ ਦੁਬਾਰਾ ਸੁਣਵਾਈ ਕਰੇਗਾ। ਸੁਪਰੀਮ ਕੋਰਟ ਵੱਲੋਂ ਸਰਹੱਦ ‘ਤੇ ਹੋ ਰਹੇ ਪ੍ਰਦਰਸ਼ਨ ਅਤੇ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਸੁਣਵਾਈ ਕੀਤੀ ਜਾਣੀ ਹੈ। ਅਜਿਹੀ ਸਥਿਤੀ ਵਿੱਚ ਇਸ ਮਾਮਲੇ ‘ਤੇ ਹੁਣ ਸਭ ਦੀਆ ਨਜਰਾਂ ਟਿਕੀਆਂ ਹੋਈਆਂ ਹਨ। ਇਹ ਸੁਣਵਾਈ ਕੁੱਝ ਸਮੇ ਤੱਕ ਸੁਪਰੀਮ ਕੋਰਟ ਵਿੱਚ ਸ਼ੁਰੂ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਕਾਰ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ, ਉਸ ਤੋਂ ਪਹਿਲਾ ਅੱਜ ਸੁਪਰੀਮ ਕੋਰਟ ਵਲੋਂ ਕੀ ਕਿਹਾ ਜਾਵੇਗਾ ਇਹ ਬਹੁਤ ਮਹੱਤਵਪੂਰਨ ਹੈ। ਸੁਣਵਾਈ 12 ਵਜੇ ਤੱਕ ਸ਼ੁਰੂ ਹੋ ਸਕਦੀ ਹੈ।

Farmer protest supreme court hearing
Farmer protest supreme court hearing

ਕੇਂਦਰ ਨੇ ਆਖਰੀ ਤਰੀਕ ਤੱਕ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਸਦੇ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਸਾਰੇ ਮੁੱਦਿਆਂ ‘ਤੇ “ਸਿਹਤਮੰਦ ਵਿਚਾਰ ਵਟਾਂਦਰੇ” ਜਾਰੀ ਹਨ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਦੋਵੇਂ ਧਿਰ ਨੇੜਲੇ ਭਵਿੱਖ ਵਿੱਚ ਕਿਸੇ ਹੱਲ ’ਤੇ ਪਹੁੰਚ ਜਾਣਗੇ । ਅਦਾਲਤ ਨੇ ਉਦੋਂ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਜੇ ਉਹ ਉਸ ਨੂੰ ਕਹਿੰਦੀ ਕਿ ਗੱਲਬਾਤ ਰਾਹੀਂ ਹੱਲ ਸੰਭਵ ਹੈ ਤਾਂ ਇਹ 11 ਜਨਵਰੀ ਨੂੰ ਸੁਣਵਾਈ ਨਹੀਂ ਕਰੇਗੀ । ਅਦਾਲਤ ਨੇ ਕਿਹਾ ਸੀ, “ਅਸੀਂ ਸਥਿਤੀ ਨੂੰ ਸਮਝਦੇ ਹਾਂ ਅਤੇ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਦੇ ਹਾਂ।” ਕੋਰਟ ਨੇ ਕਿਹਾ ਕਿ ਜੇ ਤੁਸੀ ਜਾਰੀ ਗੱਲਬਾਤ ਪ੍ਰਕਿਰਿਆ ਕਰਕੇ ਇਸ ਲਈ ਬੇਨਤੀ ਕਰਦੇ ਹੋ ਤਾਂ ਅਸੀਂ ਕੇਸ ਨੂੰ ਸੋਮਵਾਰ (11 ਜਨਵਰੀ) ਨੂੰ ਮੁਲਤਵੀ ਕਰ ਸਕਦੇ ਹਾਂ।”

ਇਹ ਵੀ ਦੇਖੋ : ਦਿੱਲੀ ਦੇ ਨਿੱਕੇ ਸਰਦਾਰ ਤੇ ਨਿੱਕੀ ਸਰਦਾਰਨੀ ਦੀਆਂ ਗੱਲਾਂ ਸੁਣ ਖੌਲ ਉੱਠੇਗਾ ਤੁਹਾਡਾ ਖੁੂਨ

The post ਕਿਸਾਨ ਅੰਦੋਲਨ : ਕੀ ਸੁਪਰੀਮ ਕੋਰਟ ਕਰੇਗਾ ਮਸਲੇ ਦਾ ਹੱਲ ? ਕੁੱਝ ਸਮੇ ਤੱਕ ਸ਼ੁਰੂ ਹੋਵੇਗੀ ਸੁਣਵਾਈ appeared first on Daily Post Punjabi.



Previous Post Next Post

Contact Form