Jass Bajwa and Palwinder Tohra : ਕਿਸਾਨਾਂ ਦੇ ਸਮਰਥਨ ‘ਚ ਕਈ ਪੰਜਾਬੀ ਗਾਇਕਾਂ ਨੇ ਗੀਤ ਕੱਢੇ ਹਨ । ਗਾਇਕ ਜੱਸ ਬਾਜਵਾ ਦਾ ਵੀ ਕਿਸਾਨਾਂ ਨੂੰ ਸਮਰਪਿਤ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੱਸ ਬਾਜਵਾ ਦਾ ਸਾਥ ਦਿੱਤਾ ਹੈ ਪਲਵਿੰਦਰ ਟੋਹੜਾ ਨੇ । ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਰਲ ਕੇ ਗਾਇਆ ਹੈ ।
ਇਸ ਗੀਤ ਨੂੰ ‘ਕਿਸਾਨ ਰਿਪਬਲਿਕ ਡੇ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਦੱਸਿਆ ਗਿਆ ਹੈ ਕਿ ਜੇ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ‘ਤੇ ਬਾਜ਼ਿੱਦ ਹਨ । ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ । ਇਸ ਤੋਂ ਪਹਿਲਾ ਵੀ ਜੱਸ ਬਾਜਵਾ ਦੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਕਈ ਗੀਤ ਆਏ ਹਨ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਗਾਏ ਹਨ । ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ‘ਤੇ ਬੈਠੇ ਹਨ, ਪਰ ਇਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ । ਕਿਸਾਨਾਂ ਦੇ ਇਸ ਅੰਦੋਲਨ ਦਾ ਸਮਰਥਨ ਆਮ ਲੋਕਾਂ ਦੇ ਨਾਲ ਨਾਲ ਬਹੁਤ ਸਾਰੇ ਗਾਇਕ ਤੇ ਅਦਾਕਾਰ ਵੀ ਕਰ ਰਹੇ ਹਨ ਤੇ ਦਿੱਲੀ ਜਾ ਕੇ ਸਪੋਰਟ ਵੀ ਕਰ ਰਹੇ ਹਨ।
The post ਕਿਸਾਨੀ ਅੰਦੋਲਨ ਦਾ ਸਮਰਥਨ ਕਰਦਾ ਹੋਇਆ ਜੱਸ ਬਾਜਵਾ ਅਤੇ ਪਲਵਿੰਦਰ ਟੋਹੜਾ ਦਾ ਨਵਾਂ ਗੀਤ ‘ਕਿਸਾਨ ਰਿਪਬਲਿਕ ਡੇ’ ਹੋਇਆ ਰਿਲੀਜ਼ appeared first on Daily Post Punjabi.
source https://dailypost.in/news/entertainment/jass-bajwa-and-palwinder-tohra/