ਟਿਕੈਤ ਦੇ ਹੰਝੂਆਂ ਨੇ ਪਾਈ ਕਿਸਾਨ ਅੰਦੋਲਨ ‘ਚ ਜਾਨ ? ਜੈਅੰਤ ਚੌਧਰੀ ‘ਤੇ ਮਨੀਸ਼ ਸਿਸੋਦੀਆ ਪਹੁੰਚੇ ਗਾਜ਼ੀਪੁਰ ਬਾਰਡਰ

Jayant and Sisodia reached Ghazipur border : ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ ਸੀ, ਬੀਤੇ ਦਿਨ ਕੁੱਝ ਅਜਿਹਾ ਹੋਇਆ ਜਿਸ ਨੇ ਅੰਦੋਲਨ ਨੂੰ ਫਿਰ ਤੋਂ ਜੀਵਿਤ ਕਰ ਦਿੱਤਾ। ਹੁਣ ਕਿਸਾਨ ਅੰਦੋਲਨ ਦਾ ਪੂਰਾ ਕੇਂਦਰ ਸਿੰਘੂ ਸਰਹੱਦ ਦੇ ਨਾਲ-ਨਾਲ ਦਿੱਲੀ-ਯੂਪੀ ਦਾ ਗਾਜ਼ੀਪੁਰ ਬਾਰਡਰ ਵੀ ਬਣ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਇੱਥੇ ਦੋ ਮਹੀਨਿਆਂ ਤੋਂ ਇਕੱਠੇ ਹੋਏ ਹਨ, ਪਰ ਕਲ ਯੂਪੀ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ। ਦੁਪਹਿਰ ਤੱਕ, ਅੰਦੋਲਨ ਖਤਮ ਹੁੰਦਾ ਹੋਇਆ ਜਾਪ ਰਿਹਾ ਸੀ, ਪਰ ਯੂਪੀ ਸਰਕਾਰ ਇੱਥੇ ਸਫਲ ਨਹੀਂ ਹੋ ਸਕੀ। ਕੱਲ ਸ਼ਾਮ ਨੂੰ ਕੁੱਝ ਘੰਟਿਆਂ ‘ਚ ਹੀ ਗਾਜ਼ੀਪੁਰ ਬਾਰਡਰ ਦੀ ਤਸਵੀਰ ਬਦਲ ਗਈ ਸੀ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨ ਅੰਦੋਲਨ ਦੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ।

Jayant and Sisodia reached Ghazipur border
Jayant and Sisodia reached Ghazipur border

ਅੱਜ ਪਿੰਡਾਂ ਦੇ ਕਿਸਾਨ ਰਾਕੇਸ਼ ਟਿਕੈਤ ਲਈ ਪਾਣੀ ਲੈ ਕੇ ਆਏ ਹਨ। ਰਾਕੇਸ਼ ਟਿਕੈਤ ਪਿੱਛਲੇ ਦਿਨ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਐਲਾਨ ਕੀਤਾ ਸੀ ਕਿ ਉਹ ਪਿੰਡ ਤੋਂ ਆਇਆ ਪਾਣੀ ਹੀ ਪੀਣਗੇ। ਹੁਣ ਸ਼ੁੱਕਰਵਾਰ ਸਵੇਰੇ ਪਿੰਡ ਦੇ ਕਿਸਾਨ ਪਾਣੀ ਲੈ ਕੇ ਪਹੁੰਚੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪਾਣੀ ਬੰਦ ਕਰ ਦਿੱਤਾ ਹੈ, ਅਸੀਂ ਪੂਰੇ ਗਾਜ਼ੀਆਬਾਦ ਨੂੰ ਹੀ ਪਾਣੀ ਨਾਲ ਭਰ ਦੇਵਾਂਗੇ। ਜ਼ਿਕਰਯੋਗ ਹੈ ਕਿ ਹੁਣ ਗਾਜੀਪੁਰ ਸਰਹੱਦ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਵੱਡਾ ਰੂਪ ਧਾਰਨ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਰਾਜਨੀਤਿਕ ਪਾਰਟੀਆਂ ਵੀ ਸਮਰਥਨ ਦੇ ਰਹੀਆਂ ਹਨ। ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਨੇਤਾ ਜੈਅੰਤ ਚੌਧਰੀ ਵੀ ਟਿਕੈਤ ਨੂੰ ਮਿਲਣ ਲਈ ਗਾਜੀਪੁਰ ਸਰਹੱਦ ਪਹੁੰਚ ਗਏ ਹਨ। ਜੈਅੰਤ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਉਹ ਕਿਸਾਨਾਂ ਨੂੰ ਕੁਚਲਣਗੀਆਂ, ਅਜਿਹਾ ਨਹੀਂ ਹੋਵੇਗਾ। ਜਦੋਂ ਤੋਂ ਆਦਿਤਿਆਨਾਥ ਯੂਪੀ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਯੂਪੀ ਧਾਰਾ 144 ਅਧੀਨ ਹੈ। ਕਿਸਾਨ ਇੱਥੇ ਮਕਾਨ ਬਣਾਉਣ ਲਈ ਨਹੀਂ ਆਏ, ਉਹ ਇਥੇ ਤਿੰਨ ਕਾਨੂੰਨ ਰੱਦ ਕਰਵਾਉਣ ਲਈ ਆਏ ਹਨ।

Jayant and Sisodia reached Ghazipur border
Jayant and Sisodia reached Ghazipur border

ਇਸ ਦੇ ਨਾਲ ਹੀ ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਗਾਜੀਪੁਰ ਸਰਹੱਦ ਦਾ ਦੌਰਾ ਕਰ ਰਹੇ ਹਨ। ਆਮ ਆਦਮੀ ਪਾਰਟੀ ਪਹਿਲਾਂ ਹੀ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਦਿਨੀਂ ਗਾਜੀਪੁਰ ਸਰਹੱਦ ‘ਤੇ ਪਾਣੀ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ, ਨਾਲ ਹੀ ਇਥੇ ਖੜੇ ਅਸਥਾਈ ਪਖਾਨੇ ਵੀ ਹਟਾ ਦਿੱਤੇ ਗਏ ਸਨ। ਹਾਲਾਂਕਿ, ਪਹਿਲਾਂ ਕੱਟੀ ਗਈ ਬਿਜਲੀ ਇੱਕ ਵਾਰ ਫਿਰ ਭਾਲ ਕਰ ਦਿੱਤੀ ਗਈ ਸੀ। ਮੁਜ਼ੱਫਰਨਗਰ, ਬਾਗਪਤ, ਬਿਜਨੌਰ ਵਰਗੇ ਖੇਤਰਾਂ ਤੋਂ ਸ਼ੁੱਕਰਵਾਰ ਸਵੇਰੇ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਡਟੇ ਹੋਏ ਹਨ ਅਤੇ ਹੁਣ ਉਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ। ਗਾਜੀਪੁਰ ਸਰਹੱਦ ‘ਤੇ ਬੀਤੀ ਰਾਤ ਅਤੇ ਸ਼ੁੱਕਰਵਾਰ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਆਉਣੇ ਸ਼ੁਰੂ ਗਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਗਾਜੀਪੁਰ ਦੀ ਸਰਹੱਦ ‘ਤੇ ਪਹੁੰਚ ਰਹੇ ਹਨ।

ਇਹ ਵੀ ਦੇਖੋ : ਡੱਲੇਵਾਲ ਤੇ ਰਾਜਿੰਦਰ ਸਮੇਤ ਹੋਰ ਕਿਸਾਨ ਆਗੂ ਇੱਕਠੇ ਹੋਏ LIVE, ਕਹਿੰਦੇ ਜੇ ਜ਼ਮੀਨ ਬਚਾਉਣੀ ਤਾਂ ਅੰਦੋਲਨ ‘ਚ ਵਾਪਿਸ ਆਓ

The post ਟਿਕੈਤ ਦੇ ਹੰਝੂਆਂ ਨੇ ਪਾਈ ਕਿਸਾਨ ਅੰਦੋਲਨ ‘ਚ ਜਾਨ ? ਜੈਅੰਤ ਚੌਧਰੀ ‘ਤੇ ਮਨੀਸ਼ ਸਿਸੋਦੀਆ ਪਹੁੰਚੇ ਗਾਜ਼ੀਪੁਰ ਬਾਰਡਰ appeared first on Daily Post Punjabi.



Previous Post Next Post

Contact Form