ਸਿੰਘੂ ਬਾਰਡਰ ਤੇ ਕਿਸਾਨਾਂ ਦੇ ਨਾਲ ਗਾਇਕ ਬੱਬੂ ਮਾਨ ਨੇ ਮਨਾਇਆ ਲੋਹੜੀ ਦਾ ਤਿਉਹਾਰ

Babbu Mann celebrates Lohri : ਕੱਲ੍ਹ ਲੋਹੜੀ ਦਾ ਤਿਉਹਾਰ ਸੀ ਤੇ ਇਸ ਤਿਉਹਾਰ ਨੂੰ ਖ਼ਾਸ ਬਨਾਉਣ ਲਈ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਤੇ ਪਹੁੰਚੇ । ਇੱਥੇ ਪਹੁੰਚ ਕੇ ਬੱਬੂ ਮਾਨ ਨੇ ਕਿਸਾਨਾਂ ਨਾਲ ਲੋਹੜੀ ਮਨਾਈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੱਬੂ ਮਾਨ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਬੱਬੂ ਮਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ ਤੇ ਉਨ੍ਹਾਂ ਦੀ ਆਤਮਾ ਵੀ ਇੱਥੇ ਹੀ ਹੈ।

Babbu Mann celebrates Lohri
Babbu Mann celebrates Lohri

ਇਸ ਦੌਰਾਨ ਬੱਬੂ ਮਾਨ ਨੇ ਕਿਹਾ, “ਪੰਜਾਬੀ ਆਪਣੇ ਹੱਕ ਲੈ ਕੇ ਹੀ ਮੁੜਨਗੇ।” ਉਨ੍ਹਾਂ ਕਿਹਾ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤੱਦ ਪੰਜਾਬੀ ਕਿਸੇ ਲਈ ਵੀ ਖੜ੍ਹ ਜਾਂਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਐਕਟਰ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰ ਚੁੱਕੇ ਹਨ ਤੇ ਰੋਜ ਕੋਈ ਨਾ ਕੋਈ ਕਲਾਕਾਰ ਦਿੱਲੀ ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚਦਾ ਹੈ।

Babbu Mann celebrates Lohri
Babbu Mann celebrates Lohri

ਆਏ ਦਿਨ ਕੋਈ ਨਾ ਕੋਈ ਪੰਜਾਬ ਗਾਇਕ ਦਿੱਲੀ ਦੀਆਂ ਸਰਹੱਦਾਂ ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਦੇ ਰਹਿੰਦੇ ਹਨ। ਗਾਇਕ ਰਣਜੀਤ ਬਾਵਾ, ਜੈਜ਼ੀ ਬੀ, ਦਿਲਜੀਤ ਦੌਸਾਂਝ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਦਿੱਲੀ ਮੋਰਚੇ ਤੇ ਡਟੇ ਹੋਏ ਹਨ । ਹੁਣ ਬੱਬੂ ਮਾਨ ਨੇ ਵੀ ਜਾ ਕੇ ਕਿਸਾਨਾਂ ਦਾ ਕਾਫੀ ਹੋਂਸਲਾ ਅਫਜਾਈ ਕੀਤਾ।

ਦੇਖੋ ਵੀਡੀਓ : 26 ਜਨਵਰੀ ਨੂੰ ਜੇ ਰੋਕਾਂ ਨੀ ਤੋੜਨੀਆਂ, ਫੇਰ Tractor ਧੂਫ ਦੇਣ ਨੂੰ ਮੰਗਾ ਰਹੇ ਹੋ

The post ਸਿੰਘੂ ਬਾਰਡਰ ਤੇ ਕਿਸਾਨਾਂ ਦੇ ਨਾਲ ਗਾਇਕ ਬੱਬੂ ਮਾਨ ਨੇ ਮਨਾਇਆ ਲੋਹੜੀ ਦਾ ਤਿਉਹਾਰ appeared first on Daily Post Punjabi.



source https://dailypost.in/news/entertainment/babbu-mann-celebrates-lohri/
Previous Post Next Post

Contact Form