Dhanashree Verma seen dancing : ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਦੋਵਾਂ ਦਾ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ ਸੀ । ਉਨ੍ਹਾਂ ਦਾ ਨਵਾਂ ਵੀਡੀਓ ਇੰਸਟਾਗ੍ਰਾਮ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਪੰਜਾਬੀ ਗੀਤ ‘ਤਿੱਤਲੀਆਂ’ ਉੱਤੇ ਬਣਾਇਆ ਹੈ । ਉਨ੍ਹਾਂ ਨੇ ਹੱਥਾਂ ‘ਚ ਲਾਲ ਰੰਗ ਦਾ ਚੂੜਾ ਪਾਇਆ ਹੈ ਤੇ ਕੂਲ ਲੁੱਕ ‘ਚ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਉਹ ਆਪਣੇ ਸਾਥੀਆਂ ਦੇ ਨਾਲ ਬਾਕਮਾਲ ਦਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਅਜੇ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।

ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੀ ਤਾਂ ਉਹ ਮਸ਼ਹੂਰ ਯੂਟਿਊਬ ਡਾਂਸਰ ਹੈ । ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ । ਹਾਲ ਹੀ ਓਹਨਾ ਦਾ ਵਿਆਹ ਯੁਜ਼ਵੇਂਦਰ ਚਾਹਲ ਨਾਲ ਹੋਇਆ ਹੈ। ਦੋਨਾਂ ਦੀਆਂ ਸਬ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋਈਆਂ ਸੀ ਤੇ ਉਹਨਾਂ ਨੇ ਹਨੀਮੂਨ ਦੇ ਸਮੇ ਤੋਂ ਵੀ ਕਾਫੀ ਵੀਡਿਓਜ਼ ਤੇ ਪੋਸਟਾਂ ਸਾਂਝੀਆਂ ਕੀਤੀਆਂ ਸਨ।
The post ਪੰਜਾਬੀ ਗੀਤ ‘ਤਿੱਤਲੀਆਂ’ ਤੇ ਡਾਂਸ ਕਰਦੀ ਹੋਈ ਨਜ਼ਰ ਆਈ ਧਨਾਸ਼ਰੀ ਵਰਮਾ , ਵੀਡੀਓ ਹੋਈ ਵਾਇਰਲ appeared first on Daily Post Punjabi.