ਰਾਹੁਲ ਗਾਂਧੀ ਦਾ BJP ‘ਤੇ ਵਾਰ, ਕਿਹਾ – ‘ਜੋ ਸੱਚ ਤੋਂ ਡਰਦੇ ਨੇ, ਉਹੀ ਸੱਚੇ ਪੱਤਰਕਾਰਾਂ ਨੂੰ ਗ੍ਰਿਫਤਾਰ ਨੇ’

Rahul gandhi says those : ਕਿਸਾਨਾਂ ਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਹੈ ਜੋ ਕਿ ਭਾਰਤ ਦੀ ਸੰਸਦ ਦੁਆਰਾ ਸਤੰਬਰ 2020 ਵਿੱਚ ਪਾਸ ਕੀਤੇ ਗਏ ਸੀ। ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ‘ਤੇ ਬੈਠਿਆਂ ਨੂੰ 67 ਦਿਨ ਹੋ ਗਏ ਹਨ ਕਿਸਾਨ ਮੰਗ ਕਰ ਰਹੇ ਹਨ ਕਿ ਨਵੇਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਪਰ ਹੱਲੇ ਤੱਕ ਕੇਂਦਰ ਸਰਕਾਰ ਦੇ ਨਾਲ ਕਾਫੀ ਬੈਠਕਾਂ ਤੋਂ ਬਾਅਦ ਵੀ ਇਸਦਾ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਸਭ ਦੇ ਵਿਚਕਾਰ ਪਿੱਛਲੇ ਦਿਨੀ ਇੱਕ ਪੱਤਰਕਾਰ ਨੂੰ ਪੁਲਿਸ ਵਲੋਂ ਗਿਰਫ਼ਤਾਰ ਕਰਨ ਦਾ ਮਾਮਲਾ ਸਾਮਣੇ ਆਇਆ ਸੀ ਜਿਸਦੇ ਚਲਦਿਆਂ ਉਸ ਪੱਤਰਕਾਰ ਦੀ ਗਿਰਫ਼ਤਾਰੀ ‘ਤੇ ਕਾਂਗਰਸ ਨੇ ਭਾਜਪਾ ਤੇ ਹਮਲਾ ਬੋਲਿਆ ਹੈ।

Rahul gandhi says those
Rahul gandhi says those

ਮਨਦੀਪ ਪੂਨੀਆ ਨਾਮ ਦੇ ਇੱਕ ਪੱਤਰਕਾਰ ਨੂੰ ਪੁਲਿਸ ਨਾਲ ਦੁਰਵਿਵਹਾਰ ਦੇ ਦੋਸ਼ ਤਹਿਤ ਸਿੰਘੂ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਲੋਕ ਸੱਚ ਤੋਂ ਡਰਦੇ ਹਨ, ਉਹੀ ਸੱਚੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਦੇ ਹਨ। ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ਕਿਸਾਨ ਅੰਦੋਲਨ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਭਾਜਪਾ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ, ਪਰ ਉਹ ਭੁੱਲ ਗਏ ਹਨ ਕਿ ਜਿੰਨਾ ਉਹ ਦਬਾਉਣਗੇ, ਉਸਤੋਂ ਵਧੇਰੇ ਅਵਾਜ਼ਾਂ ਤੁਹਾਡੇ ਜ਼ੁਲਮ ਵਿਰੁੱਧ ਉੱਠਣਗੀਆਂ।

Rahul gandhi says those

ਇਸ ਦੇ ਨਾਲ ਹੀ ਕਾਂਗਰਸ ਨੇ ਵੀ ਪੱਤਰਕਾਰ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਕਿ “ਤਾਨਾਸ਼ਾਹ ਸਲਤਨਤ ਨੂੰ ਸੱਚ ਤੋਂ ਡਰ ਲੱਗਦਾ ਹੈ, ਤਾਨਾਸ਼ਾਹ ਸਲਤਨਤ ਅਹਿੰਸਾ ਤੋਂ ਡਰਦੀ ਹੈ, ਇਸ ਲਈ ਤਾਨਾਸ਼ਾਹ ਸਲਤਨਤ ਦੇ ਹਾਕਮ ਨਿਰਪੱਖ ਪੱਤਰਕਾਰੀ ‘ਤੇ ਜ਼ੁਲਮ ਕਰਦੇ ਹਨ।” ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ, “ਮੋਦੀ ਜੀ ਤੁਸੀਂ ਅੰਦੋਲਨਕਾਰੀ ਕਿਸਾਨਾਂ ‘ਤੇ ਹੋਏ ਹਮਲੇ ਦਾ ਪਰਦਾਫਾਸ਼ ਕਰਨ ਵਾਲੇ ਅਤੇ ਪੱਤਰਕਾਰਾਂ ‘ਤੇ ਝੂਠੇ ਕੇਸ ਦਰਜ ਕਰਕੇ ਅਤੇ ਅੰਦੋਲਨ ਵਾਲੀ ਜਾਗ੍ਹ ‘ਤੇ ਇੰਟਰਨੈੱਟ ਬੰਦ ਕਰਕੇ ਕਿਸਾਨ ਅੰਦੋਲਨ ਨੂੰ ਦਬਾਉਣ ‘ਚ ਸਫ਼ਲ ਨਹੀਂ ਹੋਵੋਗੇ। ਤੁਸੀਂ ਦੇਸ਼ ਦੀ ਆਵਾਜ਼ ਨੂੰ ਨਹੀਂ ਰੋਕ ਸਕੋਗੇ।” ਅਖਿਲੇਸ਼ ਯਾਦਵ, ਨੇ ਕਿਹਾ “ਉੱਤਰ ਪ੍ਰਦੇਸ਼ ਦੀ ਰਾਜਧਾਨੀ ਤੋਂ ਕੱਲ੍ਹ ਇੱਕ ਵਪਾਰੀ ਦੇ ਲਾਪਤਾ ਹੋਣ ਦੀ ਖ਼ਬਰ ਨੇ ਕਾਰੋਬਾਰੀਆਂ ਨੂੰ ਡਰਾ ਦਿੱਤਾ ਹੈ। ਭਾਜਪਾ ਸਰਕਾਰ ਸੱਚੀਆਂ ਮੰਗਾਂ ਤੇ ਕਿਸਾਨਾਂ ਨੂੰ ਅਤੇ ਸੱਚ ਬੋਲਣ ‘ਤੇ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।”

ਇਹ ਵੀ ਦੇਖੋ : 100 ਤੋਂ ਵੱਧ ਲੋਕ ਹੋਏ ਅੰਦੋਲਨ ਦੌਰਾਨ ਗੁੰਮ , ਨਹੀਂ ਮਿਲ ਰਹੀ ਕੋਈ ਸੁੱਘ, ਲੱਭਣ ਲਈ ਕਿਸਾਨਾਂ ਨੇ ਬਣਾਈ ਕਮੇਟੀ

The post ਰਾਹੁਲ ਗਾਂਧੀ ਦਾ BJP ‘ਤੇ ਵਾਰ, ਕਿਹਾ – ‘ਜੋ ਸੱਚ ਤੋਂ ਡਰਦੇ ਨੇ, ਉਹੀ ਸੱਚੇ ਪੱਤਰਕਾਰਾਂ ਨੂੰ ਗ੍ਰਿਫਤਾਰ ਨੇ’ appeared first on Daily Post Punjabi.



Previous Post Next Post

Contact Form