ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਯੰਤੀ ਅੱਜ, ਪੜ੍ਹੋ ਉਨ੍ਹਾਂ ਦੇ ਇਹ ਨਜ਼ਰੀਆ ਬਦਲਣ ਵਾਲੇ 5 ਪ੍ਰੇਰਣਾਦਾਇਕ ਵਿਚਾਰ

Guru Gobind Singh Jayanti 2021: ਅੱਜ ਯਾਨੀ 20 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਯੰਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਇਸ ਦਿਨ ਸਿੱਖ ਕੌਮ ਦੇ ਲੋਕ ਨਗਰ ਕੀਰਤਨ ਕੱਢਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਅਤੇ ਮਾਤਾ ਦਾ ਨਾਮ ਗੁਜਰੀ ਸੀ । ਉਹ ਉਨ੍ਹਾਂ ਦੇ ਇਕਲੌਤੇ ਪੁੱਤਰ ਸੀ । ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ ਸੀ। ਜਿਸ ਸਮੇਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ, ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੰਗਾਲ ਅਤੇ ਅਸਾਮ ਦੀ ਯਾਤਰਾ ‘ਤੇ ਸਨ। ਜਦੋਂ ਪਿਤਾ ਵਾਪਸ ਆਏ ਤਾਂ ਬਾਲ ਗੁਰੂ ਗੋਬਿੰਦ ਜੀ ਭੱਜਦੇ ਹੋਏ ਉਨ੍ਹਾਂ ਨੂੰ ਗਲੇ ਜਾ ਮਿਲੇ। ਬਾਲ ਗੋਬਿੰਦ ਰਾਏ 6 ਸਾਲ ਦੀ ਉਮਰ ਤੱਕ ਪਟਨਾ ਸਾਹਿਬ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।

Guru Gobind Singh Jayanti 2021
Guru Gobind Singh Jayanti 2021

ਖਾਲਸਾ ਪੰਥ ਦੀ ਸਥਾਪਨਾ
ਕਿਹਾ ਜਾਂਦਾ ਹੈ ਕਿ ਇਕ ਦਿਨ ਜਦੋਂ ਸਾਰੇ ਲੋਕ ਇਕੱਠੇ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੀ ਮੰਗ ਕੀਤੀ ਕਿ ਇੱਕ ਦਮ ਸੰਨਾਟਾ ਛਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਭਾ ਵਿੱਚ ਮੌਜੂਦ ਲੋਕਾਂ ਤੋਂ ਉਨ੍ਹਾਂ ਦੇ ਸਿਰ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੰਜ ਲੋਕ ਉੱਠੇ ਤੇ ਉਨ੍ਹਾਂ ਕਿਹਾ ਕਿ ਸਿਰ ਪੇਸ਼ ਹੈ. ਜਿਵੇਂ ਹੀ ਉਨ੍ਹਾਂ ਨੂੰ ਤੰਬੂ ਦੇ ਅੰਦਰ ਲਿਜਾਇਆ ਗਿਆ ਉੱਥੋਂ ਖੂਨ ਦੀ ਧਾਰ ਨਿਕਲੀ। ਜਿਸ ਨੂੰ ਦੇਖ ਕੇ ਬਾਕੀ ਲੋਕਾਂ ਦਾ ਮਨ ਬੇਚੈਨ ਹੋ ਗਿਆ । ਆਖਰਕਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਤੰਬੂ ਤੋਂ ਵਾਪਸ ਪਰਤੇ ਤਾਂ ਲੋਕ ਹੈਰਾਨ ਰਹਿ ਗਏ । ਪੰਜ ਜਵਾਨ ਉਨ੍ਹਾਂ ਨਾਲ ਸਨ । ਉਨ੍ਹਾਂ ਦੇ ਨਵੇਂ ਕੱਪੜੇ ਤੇ ਪੱਗ ਬੰਨ੍ਹੀ ਹੋਈ ਸੀ । ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੀ ਪ੍ਰੀਖਿਆ ਲੈ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ। ਗੁਰੂ ਜੀ ਨੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਪਾਸੌ ਆਪ ਅੰਮ੍ਰਿਤ ਛਕਿਆ । ਇਸ ਉੱਪਰੰਤ ਸਾਰਿਆਂ ਦੇ ਨਾਮ ਨਾਲ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ।

Guru Gobind Singh Jayanti 2021

ਗੁਰੂ ਗੋਬਿੰਦ ਸਿੰਘ ਜੀ ਦੇ 5 ਪ੍ਰੇਰਨਾਦਾਇਕ ਵਿਚਾਰ:

  1. ਬਚਨ ਕਰ ਕੇ ਪਾਲਣ ਕਰਨਾ: ਜੇਕਰ ਤੁਸੀ ਕਿਸੇ ਨੂੰ ਵਚਨ ਦਿੱਤਾ ਹੈ ਤਾਂ ਉਸਨੂੰ ਹਰ ਕੀਮਤ ‘ਤੇ ਨਿਭਾਉਣਾ ਪਵੇਗਾ।
  2. ਕਿਸੇ ਦੀ ਨਿੰਦਾ, ਚੁਗਲੀ ਤੇ ਈਰਖਾ ਨਾ ਕਰਨਾ: ਕਿਸੇ ਦੀ ਚੁਗਲੀ ਤੇ ਨਿੰਦਾ ਕਰਨ ਤੋਂ ਸਾਨੂੰ ਹਮੇਸ਼ਾ ਬਚਣਾ ਚਾਹੀਦਾ ਹੈ ਤੇ ਕਿਸੇ ਨਾਲ ਈਰਖਾ ਕਰਨ ਦੀ ਬਜਾਏ ਮਿਹਨਤ ਕਰਨ ਵਿੱਚ ਫਾਇਦਾ ਹੈ।
  3. ਕੰਮ ਕਰਨ ਵਿੱਚ ਕੋਤਾਹੀ ਨਾ ਵਰਤਣਾ: ਕੰਮ ਵਿੱਚ ਖੂਬ ਮਿਹਨਤ ਕਰੋ ਤੇ ਕੰਮ ਨੂੰ ਲੈ ਕੇ ਲਾਪਰਵਾਹੀ ਨਾ ਵਰਤੋਂ।
  4. ਗੁਰਬਾਣੀ ਕੰਠ ਕਰਨੀ: ਗੁਰਬਾਣੀ ਨੂੰ ਕੰਠ ਕਰਨਾ ਚਾਹੀਦਾ ਹੈ।
  5. ਦਸਵੰਦ ਦੇਣਾ: ਆਪਣੀ ਕਮਾਈ ਦਾ 10ਵਾਂ ਹਿੱਸਾ ਦਾਨ ਵਿੱਚ ਦਿਓ।

ਇਹ ਵੀ ਦੇਖੋ: ਪਟਨਾ ਸਾਹਿਬ ‘ਚ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ,

The post ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਯੰਤੀ ਅੱਜ, ਪੜ੍ਹੋ ਉਨ੍ਹਾਂ ਦੇ ਇਹ ਨਜ਼ਰੀਆ ਬਦਲਣ ਵਾਲੇ 5 ਪ੍ਰੇਰਣਾਦਾਇਕ ਵਿਚਾਰ appeared first on Daily Post Punjabi.



Previous Post Next Post

Contact Form