5 million mobile user : ਦਿੱਲੀ ਐਨਸੀਆਰ ਵਿੱਚ ਇੰਟਰਨੈੱਟ ਸੇਵਾ ਬੰਦ ਹੋਣ ਕਾਰਨ ਤਕਰੀਬਨ 5 ਕਰੋੜ ਉਪਭੋਗਤਾ ਪ੍ਰਭਾਵਿਤ ਹੋਏ ਹਨ। ਗ੍ਰਹਿ ਮੰਤਰਾਲੇ ਨੇ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਮੋਬਾਈਲ ਇੰਟਰਨੈੱਟ ‘ਤੇ ਪਾਬੰਦੀ ਲਗਾਈ ਹੈ। ਇਸ ਤੋਂ ਬਾਅਦ, ਦਿੱਲੀ-ਐਨਸੀਆਰ ਦੇ ਇੰਟਰਨੈਟ ਉਪਭੋਗਤਾ ਚਿੰਤਤ ਹਨ। ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਗ੍ਰਹਿ ਮੰਤਰਾਲੇ (ਐਮਐਚਏ) ਨੇ ਐਨਸੀਟੀ (ਰਾਸ਼ਟਰੀ ਰਾਜਧਾਨੀ ਖੇਤਰ) ਦੇ ਸਿੰਘੂ, ਗਾਜੀਪੁਰ, ਟਿਕਰੀ, ਮੁਕਰਬਾ ਚੌਕ, ਨੰਗਲੋਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹਰਿਆਣੇ ਦੇ ਤਿੰਨ ਜ਼ਿਲ੍ਹਿਆਂ ਸੋਨੀਪਤ, ਪਲਵਲ ਅਤੇ ਝੱਜਰ ਵਿੱਚ ਵੀ ਸ਼ਾਮ 5 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਹਨ।
ਹਾਲਾਂਕਿ ਗ੍ਰਹਿ ਮੰਤਰਾਲੇ ਨੇ ਇੰਟਰਨੈੱਟ ਸੇਵਾਵਾਂ – ਮੋਬਾਈਲ ਜਾਂ ਘਰੇਲੂ ਬ੍ਰਾਡਬੈਂਡ – ਬਾਰੇ ਖਾਸ ਤੌਰ ‘ਤੇ ਕੁੱਝ ਨਹੀਂ ਦੱਸਿਆ ਹੈ। ਪਰ ਸ਼ਹਿਰ ਦੇ ਵੱਡੇ ਹਿੱਸੇ ਦੇ ਉਪਭੋਗਤਾ ਇੰਟਰਨੈਟ ਦੀ ਵਰਤੋਂ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਅੰਕੜਿਆਂ ਅਨੁਸਾਰ ਪਿੱਛਲੇ ਅਕਤੂਬਰ ਤੱਕ ਦਿੱਲੀ ਵਿੱਚ 52.72 ਮਿਲੀਅਨ (5.2 ਕਰੋੜ) ਮੋਬਾਈਲ ਉਪਭੋਗਤਾ ਹਨ। ਇਸ ਤੋਂ ਇਲਾਵਾ, ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਵਾਇਰਲਲਾਈਨ ਬ੍ਰਾਡਬੈਂਡ ਉਪਭੋਗਤਾ ਹਨ ਜੋ ਮੋਬਾਈਲ ਉਪਭੋਗਤਾਵਾਂ ਤੋਂ ਇਲਾਵਾ ਹਨ।
ਇਹ ਵੀ ਦੇਖੋ : ਦਿੱਲੀ ਵਾਲੇ ਟਰੈਕਟਰ ਰੈਲੀ ਦੇਖ ਹੋਏ ਹੈਰਾਨ ! ਕਹਿੰਦੇ ਕਿਸਾਨਾਂ ਨੇ ਕਰਾਤੀ ਅੱਤ ਰਚ ਦਿੱਤਾ ਇਤਿਹਾਸ..
The post ਇੰਟਰਨੈੱਟ ‘ਤੇ ਪਾਬੰਦੀ ਕਾਰਨ ਦਿੱਲੀ-ਐਨਸੀਆਰ ਵਿੱਚ 5 ਕਰੋੜ ਉਪਭੋਗਤਾ ਪ੍ਰਭਾਵਿਤ, ਹਰਿਆਣੇ ਦੇ 3 ਜ਼ਿਲ੍ਹਿਆਂ ‘ਚ ਵੀ ਸੇਵਾਵਾਂ ਬੰਦ appeared first on Daily Post Punjabi.