Mobile internet suspended: ਗਣਤੰਤਰ ਦਿਵਸ ‘ਤੇ ਦਿੱਲੀ ਵਿੱਚ ਮੰਗਲਵਾਰ ਨੂੰ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਕਾਫੀ ਹੰਗਾਮਾ ਹੋਇਆ । ਕਈ ਥਾਵਾਂ ‘ਤੇ ਕਿਸਾਨ ਅਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ । ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਦਿੱਲੀ ਨਾਲ ਲੱਗਦੇ 3 ਜ਼ਿਲ੍ਹਿਆਂ ਸੋਨੀਪਤ, ਪਲਵਲ ਅਤੇ ਝੱਜਰ ਵਿੱਚ ਟੈਲੀਕਾਮ ਸਰਵਿਸ ਬੰਦ ਕਰ ਦਿੱਤੀ ਹੈ । ਇਸ ਦੇ ਲਈ ਹਰਿਆਣਾ ਦੇ ਗ੍ਰਹਿ ਸਕੱਤਰ ਰਾਜੀਵ ਅਰੋੜਾ ਦੁਆਰਾ ਆਦੇਸ਼ ਜਾਰੀ ਕਰ ਦਿੱਤੇ ਹਨ।
ਆਦੇਸ਼ ਅਨੁਸਾਰ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾ ਅਤੇ ਸਾਰੀਆਂ SMS ਸੇਵਾਵਾਂ ਬੰਦ ਰਹਿਣਗੀਆਂ, ਸਿਰਫ ਵੌਇਸ ਕਾਲਾਂ ਹੀ ਐਕਟੀਵੇਟ ਰਹਿਣਗੀਆਂ । ਅੱਜ ਸ਼ਾਮ 5 ਵਜੇ ਤੱਕ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ । ਅਫਵਾਹਾਂ ਅਤੇ ਗਲਤ ਜਾਣਕਾਰੀ ਫੈਲਣ ਨੂੰ ਰੋਕਣ ਲਈ ਸਰਵਿਸ ਬੰਦ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਅੱਜ ਰਾਜ ਦੇ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ 27 ਜਨਵਰੀ ਨੂੰ ਰਾਜ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਇਹ ਵੀ ਦੇਖੋ: ਦਿੱਲੀ ਵਾਲੇ ਟਰੈਕਟਰ ਰੈਲੀ ਦੇਖ ਹੋਏ ਹੈਰਾਨ ! ਕਹਿੰਦੇ ਕਿਸਾਨਾਂ ਨੇ ਕਰਾਤੀ ਅੱਤ ਰਚ ਦਿੱਤਾ ਇਤਿਹਾਸ..
The post ਕਿਸਾਨ ਅੰਦੋਲਨ: ਹਰਿਆਣਾ ਦੇ 3 ਜ਼ਿਲ੍ਹਿਆਂ ‘ਚ ਟੈਲੀਕਾਮ ਸੇਵਾਵਾਂ ਬੰਦ, ਅੱਜ ਸ਼ਾਮ ਤੱਕ ਰਹੇਗੀ ਪਾਬੰਦੀ appeared first on Daily Post Punjabi.