ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ ਨਾਪਾਕ ਮਨਸੂਬੇ, ਪੁਲਿਸ ਨੇ ਬਲਾਕ ਕੀਤੇ 308 ਪਾਕਿਸਤਾਨੀ ਟਵਿੱਟਰ ਹੈਂਡਲ

Pak-based Twitter handles: ਦਿੱਲੀ ਵਿੱਚ ਗਣਤੰਤਰ ਦਿਵਸ ‘ਤੇ ਕਿਸਾਨਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਮਿਲ ਗਈ ਹੈ । ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਗੇ। ਇਸ ਟਰੈਕਟਰ ਮਾਰਚ ‘ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੀ ਨਜ਼ਰ ਹੋ ਸਕਦੀ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੜਬੜੀ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਪੁਲਿਸ ਅਲਰਟ ‘ਤੇ ਹੋ ਗਈ ਹੈ। ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇੰਪੁੱਟ ਮਿਲੀ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਇਸ ਰੈਲੀ ਵਿੱਚ ਗੜਬੜੀ ਫੈਲਾ ਸਕਦੇ ਹਨ। ਪੁਲਿਸ ਅਨੁਸਾਰ ਅੱਤਵਾਦੀ ਸੰਗਠਨਾਂ ਵੱਲੋਂ ਟਰੈਕਟਰ ਰੈਲੀ ਵਿੱਚ ਸਾਜ਼ਿਸ਼ ਰਚਣ ਲਈ 308 ਟਵਿੱਟਰ ਹੈਂਡਲ ਆਪਰੇਟ ਕੀਤੇ ਜਾ ਰਹੇ ਸਨ, ਜਿਨ੍ਹਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ।

Pak-based Twitter handles
Pak-based Twitter handles

ਇਸ ਸਬੰਧੀ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦ੍ਰ ਪਾਠਕ ਨੇ ਕਿਹਾ ਕਿ ਸਾਨੂੰ ਕਈ ਇੰਟੈਲੀਜੈਂਸ ਇਨਪੁਟ ਮਿਲੇ ਹਨ ਕਿ ਇਸ ਟਰੈਕਟਰ ਰੈਲੀ ਵਿੱਚ ਗੜਬੜੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ । 308 ਟਵਿੱਟਰ ਹੈਂਡਲ ਪਾਕਿਸਤਾਨ ਵਿੱਚ ਬਣੇ ਹਨ, ਤਾਂ ਜੋ ਲਾਅ ਐਂਡ ਆਰਡਰ ਨੂੰ ਖ਼ਰਾਬ ਕੀਤਾ ਜਾ ਸਕੇ ਅਤੇ ਇਸ ਟਰੈਕਟਰ ਪਰੇਡ ਵਿੱਚ ਅੜਿੱਕਾ ਪਾਇਆ ਜਾ ਸਕੇ।

Pak-based Twitter handles
Pak-based Twitter handles

ਉਨ੍ਹਾਂ ਦੱਸਿਆ ਕਿ ਟਿਕਰੀ ਬਾਰਡਰ ਤੋਂ ਪ੍ਰਵੇਸ਼ ਕਰਨ ਤੇ 63 ਕਿਲੋਮੀਟਰ ਦਾ ਰੂਟ, ਸਿੰਘੂ ਬਾਰਡਰ ਤੋਂ 62 ਕਿਲੋਮੀਟਰ ਦਾ ਰੂਟ ਅਤੇ ਗਾਜ਼ੀਪੁਰ ਬਾਰਡਰ ਤੋਂ 46 ਕਿਲੋਮੀਟਰ ਦੇ ਰੂਟ ਦੀ ਮਨਜ਼ੂਰੀ ਦਿੱਤੀ ਗਈ ਹੈ।

Pak-based Twitter handles

ਇਸ ਤੋਂ ਇਲਾਵਾ ਦੀਪੇਂਦ੍ਰ ਪਾਠਕ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ 2 ਮਹੀਨਿਆਂ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਰੇਡ ਨੂੰ ਲੈ ਕੇ ਪੰਜ ਤੋਂ ਛੇ ਵਾਰ ਕਿਸਾਨਾਂ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਤਿੰਨ ਥਾਵਾਂ ਤੋਂ ਟਰੈਕਟਰ ਰੈਲੀ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਤਿੰਨਾਂ ਬਾਰਡਰਾਂ ਤੋਂ ਬੈਰੀਕੇਡ ਹਟਾਏ ਜਾਣਗੇ।

ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..

The post ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ ਨਾਪਾਕ ਮਨਸੂਬੇ, ਪੁਲਿਸ ਨੇ ਬਲਾਕ ਕੀਤੇ 308 ਪਾਕਿਸਤਾਨੀ ਟਵਿੱਟਰ ਹੈਂਡਲ appeared first on Daily Post Punjabi.



Previous Post Next Post

Contact Form